ਜੋਧਪੁਰ : ਵੀਜ਼ਾ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਪਾਕਿਸਤਾਨ ਮੁਟਿਆਰ ਦਾ ਹੁਣ ਭਾਰਤ ਆ ਕੇ ਵਿਆਹ ਕਰਵਾਉਣ ਦਾ ਸੁਪਨਾ ਸੱਚ ਹੋ ਸਕੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਆਖਿਆ ਹੈ ਕਿ ਚਿੰਤਾ ਨਾ ਕਰੋ, ਤੁਹਾਨੂੰ ਵੀਜ਼ਾ ਮਿਲੇਗਾ। ਪਾਕਿਸਤਾਨ ਦੀ ਕੁੜੀ ਦਾ ਵਿਆਹ 7 ਨਵੰਬਰ ਨੂੰ ਜੋਧਪੁਰ ਦੇ ਲੜਕੇ ਨਾਲ ਹੈ।
ਭਾਰਤ ਪਾਕਿਸਤਾਨ ਦੇ ਖ਼ਰਾਬ ਹੋਏ ਸੰਬੰਧਾਂ ਦੇ ਚੱਲਦੇ ਹੋਏ ਕਰਾਚੀ ਦੀ ਰਹਿਣ ਵਾਲੀ ਪ੍ਰਿਯਾ ਕਾਫ਼ੀ ਪ੍ਰੇਸ਼ਾਨ ਸੀ। ਇਸੀ ਪ੍ਰੇਸ਼ਾਨੀ ਦੇ ਚੱਲਦੇ ਹੋਏ ਉਸ ਨੇ ਵਿਦੇਸ਼ ਮੰਤਰੀ ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ। ਇਸੀ ਟਵੀਟ ਉਤੇ ਗ਼ੌਰ ਕਰਦਿਆਂ ਵਿਦੇਸ਼ ਮੰਤਰੀ ਨੇ ਆਖਿਆ ਕਿ ਪ੍ਰਿਯਾ ਨੂੰ ਵੀਜ਼ਾ ਮਿਲੇਗਾ। ਅਸਲ ਵਿੱਚ ਪ੍ਰਿਯਾ ਦੀ ਮੰਗਣੀ ਜੋਧਪੁਰ ਦੇ ਰਹਿਣ ਵਾਲੇ ਨਰੇਸ਼ ਟੇਵਾਨੀ ਦੇ ਨਾਲ ਹੋਈ ਹੈ।
ਪਿਯਾ ਦੇ ਪਿਤਾ ਨੇ ਟਵੀਟ ਵਿੱਚ ਆਖਿਆ ਹੈ ਕਿ ਹੁਣ ਵੀਜ਼ਾ ਮਿਲਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਹ ਸਮੇਂ ਸਿਰ ਭਾਰਤ ਪਹੁੰਚ ਜਾਣਗੇ। ਨਰੇਸ਼ ਦੇ ਪਿਤਾ ਦਾ ਜੋਧਪੁਰ ਵਿੱਚ ਆਟੋ ਪਾਰਟਸ ਦਾ ਕਾਰੋਬਾਰ ਹੈ ਜਦੋਂ ਕਿ ਪ੍ਰਿਯਾ ਦੇ ਪਿਤਾ ਕਰਾਚੀ ਵਿੱਚ ਡਾਕਟਰ ਹਨ।