ਵਾਸ਼ਿੰਗਟਨ : ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਦਫ਼ਤਰ 'ਚ ਦੀਵਾਲੀ ਮਨਾਈ। ਓਬਾਮਾ ਨੇ ਦਫ਼ਤਰ ਵਿੱਚ ਦੀਵੇ ਜਗਾ ਕੇ ਦੀਵਾਲੀ ਮਨਾਈ।


ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਤਸਵੀਰਾਂ ਵੀ ਪੋਸਟ ਕੀਤੀਆਂ। ਸੰਦੇਸ਼ 'ਚ ਕਿਹਾ ਗਿਆ,''ਅਮਰੀਕਾ ਅਤੇ ਦੁਨੀਆ ਭਰ 'ਚ ਰੌਸ਼ਨੀ ਦਾ ਤਿਉਹਾਰ ਮਨਾ ਰਹੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ।'' ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਦੀਵਾਲੀ ਮਨਾਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਨੇ 2009 'ਚ ਰਾਸ਼ਟਰਪਤੀ ਨਿਵਾਸ 'ਚ ਦੀਵਾਲੀ ਮਨਾਈ ਸੀ। ਇਸ ਤੋਂ ਇਲਾਵਾ ਐਤਵਾਰ ਨੂੰ ਸੰਯੁਕਤ ਰਾਸ਼ਟਰ ਦਫ਼ਤਰ ਨੂੰ ਪਹਿਲੀ ਵਾਰ ਦੀਵਾਲੀ ਮੌਕੇ ਖ਼ਾਸ ਤੌਰ 'ਤੇ ਸਜਾਇਆ ਗਿਆ। ਇਸ ਦੀ ਕੰਧ 'ਤੇ ਰੌਸ਼ਨੀ ਨਾਲ 'ਹੈਪੀ ਦੀਵਾਲੀ' ਲਿਖਿਆ ਗਿਆ ਸੀ।