ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਦੇ ਰਹਿਣ ਵਾਲੇ ਛੇ ਸਾਲ ਦੇ ਇੱਕ ਬੱਚੇ ਏਲੈਕਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੱਕ ਅਜਿਹੀ ਚਿੱਠੀ ਲਿਖੀ ਹੈ ਜੋ ਸਾਡੇ ਸਭ ਦੇ ਲਈ ਇਨਸਾਨੀਅਤ ਦਾ ਸਬਕ ਹੈ।ਚਿੱਠੀ ਵਿੱਚ ਏਲੈਕਸ ਨੇ ਓਮਰਾਨ ਦਾਕਨੀਸ਼ ਨਾਮ ਦੇ ਸੀਰੀਆਈ ਬੱਚੇ ਨੂੰ ਆਪਣੇ ਘਰ ਲੈ ਕੇ ਆਉਣ ਦੀ ਗੱਲ ਕਹੀ ਹੈ। ਉਸ ਨੇ ਰਾਸ਼ਟਰਪਤੀ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਇਸ ਕੰਮ ਵਿੱਚ ਉਹ ਉਸ ਦੀ ਮਦਦ ਕਰਨ।

ਓਮਰਾਨ ਦਾਕਨੀਸ਼ ਉਹ ਹੀ ਬੱਚਾ ਹੈ ਜਿਸ ਨੂੰ ਹਵਾਈ ਹਮਲੇ ਤੋਂ ਬਾਅਦ ਮਲਬੇ ਵਿੱਚੋਂ ਬਚਾ ਕੇ ਬਾਹਰ ਕੱਢਿਆ ਗਿਆ ਸੀ। ਇਸ ਹਫ਼ਤੇ ਹੋਏ ਸੰਯੁਕਤ ਰਾਸ਼ਟਰ ਸਮਾਗਮ ਵਿੱਚ ਰਾਸ਼ਟਰਪਤੀ ਓਬਾਮਾ ਨੇ ਇਸ ਬੱਚੇ ਦੀ ਚਿੱਠੀ ਨੂੰ ਪੜ੍ਹ ਕੇ ਸੁਣਾਇਆ। ਓਬਾਮਾ ਨੇ ਏਲੈਕਸ ਦੀ ਤਾਰੀਫ਼ ਕਰਦੇ ਹੋਏ ਕਿਹਾ, 'ਇਸ ਛੋਟੇ ਜਿਹੇ ਬੱਚੇ ਨੇ ਮਾਨਵਤਾ ਵਿਖਾਈ ਹੈ। ਉਸ ਨੇ ਡਰਨਾ ਨਹੀਂ ਸਿੱਖਿਆ। ਉਸ ਨੂੰ ਫ਼ਰਕ ਨਹੀਂ ਪੈਂਦਾ ਕਿ ਉਹ ਲੋਕ ਕਿੱਥੋਂ ਹਨ ਅਤੇ ਕਿਸ ਤਰ੍ਹਾਂ ਦਿੱਖ ਦੇ ਹਨ। ਅਸੀਂ ਇਸ ਛੋਟੇ ਜਿਹੇ ਬੱਚੇ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ।'



ਕੀ ਲਿਖਿਆ ਹੈ ਚਿੱਠੀ ਵਿੱਚ?

''ਪਿਆਰੇ ਰਾਸ਼ਟਰਪਤੀ ਓਬਾਮਾ!

ਕੀ ਤੁਹਾਨੂੰ ਸੀਰੀਆ ਦਾ ਉਹ ਬੱਚਾ ਯਾਦ ਹੈ ਜੋ ਐਂਬੂਲੈਂਸ ਵਿੱਚ ਸੀ? ਕੀ ਤੁਸੀਂ ਪਲੀਜ਼ ਉਸ ਬੱਚੇ ਨੂੰ ਸਾਡੇ ਘਰ ਲੈ ਕੇ ਆ ਸਕਦੇ ਹੋ। ਅਸੀਂ ਤੁਹਾਡਾ ਫੁੱਲਾਂ ਅਤੇ ਗ਼ੁਬਾਰਿਆਂ ਨਾਲ ਸਵਾਗਤ ਕਰਾਂਗੇ। ਅਸੀਂ ਉਸ ਨੂੰ ਆਪਣਾ ਪਰਿਵਾਰ ਦਿਆਂਗੇ, ਉਹ ਸਾਡਾ ਭਰਾ ਹੋਵੇਗਾ। ਕੈਥਰੀਣ ਮੇਰੀ ਛੋਟੀ ਭੈਣ, ਉਸ ਦੇ ਲਈ ਤਿਤਲੀਆਂ ਅਤੇ ਜੁਗਨੂੰਆਂ ਨੂੰ ਫੜੇਗੀ। ਸਕੂਲ ਵਿੱਚ ਮੇਰਾ ਸੀਰੀਆ ਦਾ ਇੱਕ ਹੋਰ ਵੀ ਦੋਸਤ ਹੈ ਓਮਰ, ਮੈਂ ਉਸ ਦੀ ਮੁਲਾਕਾਤ ਓਮਰ ਨਾਲ ਕਰਵਾ ਦਿਆਂਗਾ। ਅਸੀਂ ਸਾਰੇ ਉਸ ਦੇ ਨਾਲ ਖੇਡਾਂਗੇ ਅਤੇ ਜਨਮਦਿਨ ਪਾਰਟੀ ਵਿੱਚ ਜਾਵਾਂਗੇ। ਓਮਰਾਨ ਸਾਨੂੰ ਆਪਣੀ ਭਾਸ਼ਾ ਵੀ ਸਿਖਾਏਗਾ।