ਬਰੈਂਪਟਨ: ਕੈਨੇਡਾ ਦੇ ਓਂਟਾਰੀਓ ਸੂਬੇ ਨੇ ਵੀ ਹੁਣ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਤੋਂ ਛੋਟ ਦੇ ਦਿੱਤੀ ਗਈ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਿੱਖ ਮੋਟਰਸਾਈਕਲ ਸਵਾਰਾਂ ਦੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਭਾਵਨਾਵਾਂ ਨੂੰ ਸਨਮਾਨ ਦਿੱਤਾ ਗਿਆ ਹੈ।


ਪ੍ਰੀਮੀਅਰ ਡੌਗ਼ ਫੋਰਡ ਦਾ ਕਹਿਣਾ ਹੈ ਕਿ ਇਸ ਛੋਟ ਦੌਰਾਨ ਸੜਕੀ ਸੁਰੱਖਿਆ ਤਰਜੀਹ ਰਹੇਗੀ ਪਰ ਉਨ੍ਹਾਂ ਦੀ ਸਰਕਾਰ ਮੰਨਦੀ ਹੈ ਕਿ ਸੜਕੀ ਸੁਰੱਖਿਆ ਹਰੇਕ ਵਿਅਕਤੀ ਦੀ ਨਿੱਜੀ ਜ਼ਿੰਮੇਦਾਰੀ ਵੀ ਬਣਦੀ ਹੈ। ਬੀਤੇ ਹਫ਼ਤੇ ਟੌਰੀ ਲੈਜਿਸਲੇਟਰ ਪ੍ਰਭਮੀਤ ਸਰਕਾਰੀਆ ਨੇ ਹੈਲਮੇਟ ਦੀ ਛੋਟ ਤੋਂ ਆਗਿਆ ਦੇਣ ਸਬੰਧੀ ਹਾਈਵੇ ਆਵਾਜਾਈ ਨੂੰ ਸੋਧਣ ਲਈ ਇੱਕ ਬਿੱਲ ਪੇਸ਼ ਕੀਤਾ ਸੀ।

ਜ਼ਿਕਰੋਯਗ ਹੈ ਕਿ ਇਸ ਤੋਂ ਪਹਿਲਾਂ ਦਸਤਾਰਧਾਰੀ ਸਿੱਖਾਂ ਨੂੰ ਐਲਬਰਟਾ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ 'ਚ ਮੋਟਰਸਾਈਕਲਿੰਗ ਦੌਰਾਨ ਹੈਲਮੇਟ ਪਹਿਨਣ ਤੋਂ ਛੋਟ ਮਿਲੀ ਹੋਈ ਹੈ। ਹੁਣ ਕੈਨੇਡਾ ਦੇ ਚਾਰ ਸੂਬਿਆਂ ਵਿੱਚ ਸਿੱਖ ਬਗ਼ੈਰ ਹੈਲਮੇਟ ਤੋਂ ਮੋਟਰਸਾਈਕਲ ਦੀ ਸਵਾਰੀ ਕਰ ਸਕਦੇ ਹਨ।