ਲਾਦੇਨ ਦੇ ਮੁੰਡੇ ਨੇ 9/11 ਦੇ ਪਲੇਨ ਹਾਈਜੈਕਰ ਦੀ ਧੀ ਨਾਲ ਰਚਾਇਆ ਵਿਆਹ
ਏਬੀਪੀ ਸਾਂਝਾ | 07 Aug 2018 03:24 PM (IST)
ਲੰਦਨ: ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਮੁੰਡੇ ਹਮਜਾ ਬਿਨ ਲਾਦੇਨ ਨੇ ਅਮਰੀਕਾ ਵਿੱਚ ਘਾਤਕ 9/11 ਅੱਤਵਾਦੀ ਹਮਲਾ ਕਰਨ ਵਾਲੇ ਜਹਾਜ਼ ਦੇ ਅਗਵਾਹਕਾਰਾਂ ਦੇ ਮੁਖੀ ਮੁਹੰਮਦ ਅੱਤਾ ਦੀ ਕੁੜੀ ਨਾਲ ਵਿਆਹ ਕਰਾਇਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਦਿੱਤੀ ਗਈ ਹੈ। ਯਾਦ ਰਹੇ ਕਿ ਅਲਕਾਇਦਾ ਦੇ ਮੁਖੀ ਲਾਦੇਨ ਨੂੰ ਅਮਰੀਕਾ ਨੇ ਮਾਰ ਦਿੱਤਾ ਸੀ। ਅੱਤਾ ਮਿਸਰ ਦਾ ਨਾਗਰਿਕ ਤੇ ਅਮਰੀਕੀ ਏਰਲਾਇੰਸ ਉਡਾਣ 11 ਦਾ ਪਾਇਲਟ ਸੀ। ਉਸ ਨੇ ਸਭ ਤੋਂ ਪਹਿਲਾਂ ਜਹਾਜ਼ ਅਗਵਾ ਕੀਤਾ ਤੇ ਵਰਲਡ ਟਰੇਡ ਸੈਂਟਰ ਦੇ ਉੱਤਰ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ 92 ਯਾਤਰੀਆਂ ਸਣੇ ਕਰੀਬ 1,600 ਲੋਕ ਮਾਰੇ ਗਏ ਸਨ। ਅਮਰੀਕੀ ਜਲ ਸੈਨਾ ਮਈ 2011 ਵਿੱਚ ਓਸਾਮਾ ਦੀ ਐਬਟਾਬਾਦ ਸਥਿਤ ਰਿਹਾਇਸ਼ ਅੰਦਰ ਦਾਖਲ ਹੋ ਗਈ ਤੇ ਉਸ ਨੂੰ ਮਾਰ ਦਿੱਤਾ। ਉੱਥੇ ਓਸਾਮਾ ਆਪਣੀਆਂ ਤਿੰਨ ਪਤਨੀਆਂ ਨਾਲ ਰਹਿੰਦਾ ਸੀ। ਅਮਰੀਕੀ ਹਮਲੇ ਦੌਰਾਨ ਹਮਜਾ ਦਾ ਭਰਾ ਵੀ ਮਾਰਿਆ ਗਿਆ ਸੀ। ਹਮਜਾ ਓਸਾਮਾ ਦੀਆਂ ਤਿੰਨ ਜੀਵਤ ਪਤਨੀਆਂ ਵਿੱਚੋਂ ਇੱਕ ਖੈਰੀਆਹ ਸਬਰ ਦਾ ਮੁੰਡਾ ਹੈ।