ਰਿਆਦ: ਸਾਊਦੀ ਅਰਬ ਦੀ ਸਰਕਾਰੀ ਏਅਰਲਾਈਨ ਨੇ ਟੋਰਾਂਟੋ ਲਈ ਸਿੱਧੀ ਉਡਾਣ ਰੱਦ ਕਰ ਦਿੱਤੀ ਹੈ। ਇਹ ਕਦਮ ਕੈਨੇਡਾ ਵੱਲੋਂ ਨਾਗਰਿਕ ਤੇ ਮਹਿਲਾ ਅਧਿਕਾਰੀਆਂ ਦੇ ਕਾਰਕੁਨਾਂ ਦੀ ਰਿਹਾਈ ਦੀ ਮੰਗ ਤੋਂ ਬਾਅਦ ਚੁੱਕਿਆ ਗਿਆ। ਬੀਬੀਸੀ ਨੇ ਦੱਸਿਆ ਕਿ ਮੱਧ ਪੂਰਬ ਦੇ ਇਸ ਦੇਸ਼ ਨੇ ਦਖਲਅੰਦਾਜ਼ੀ ਕਰਨ ਸਬੰਧੀ ਵਪਾਰ 'ਤੇ ਰੋਕ ਲਾ ਦਿੱਤੀ ਤੇ ਕੈਨੇਡਾ ਦੇ ਰਾਜਦੂਤ ਨੂੰ ਵੀ ਬਰਖਾਸਤ ਕਰ ਦਿੱਤਾ।


ਕੈਨੇਡਾ ਨੇ ਇਸ ਕਾਰਵਾਈ ਦੇ ਜਵਾਬ 'ਚ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਉਹ ਰਾਜਦੂਤ ਨੂੰ ਬਰਖਾਸਤ ਕੀਤੇ ਜਾਣ ਤੋਂ ਬੇਹੱਦ ਚਿੰਤਤ ਹਨ ਪਰ ਕੈਨੇਡਾ ਹਮੇਸ਼ਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਖੜ੍ਹਾ ਰਹੇਗਾ ਜਿਸ 'ਚ ਦੁਨੀਆ ਭਰ ਦੀਆਂ ਮਹਿਲਾਵਾਂ ਦੇ ਅਧਿਕਾਰ ਤੇ ਵਿਚਾਰਾਂ ਦੇ ਪ੍ਰਗਟਾਅ ਦੀ ਆਜ਼ਾਦੀ ਸ਼ਾਮਲ ਹੈ।


ਇਸ ਤੋਂ ਪਹਿਲਾਂ ਉਨ੍ਹਾਂ ਸਾਊਦੀ ਅਰਬ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਕੈਨੇਡਾ ਦਾ ਇਹ ਰੁਖ ਗਲਤ ਸੂਚਨਾ 'ਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀਆਂ ਸਾਊਦੀ ਅਰਬ ਦੇ ਕਾਨੂੰਨਾਂ ਦੇ ਅਧੀਨ ਹਨ।