ਚੰਡੀਗੜ੍ਹ: ਭਾਰਤੀ ਸੈਲਾਨੀਆਂ ਲਈ ਸ੍ਰੀਲੰਕਾ ਜਾਣਾ ਬੇਹੱਦ ਆਸਾਨ ਹੋ ਸਕਦ ਹੈ। ਸ੍ਰੀਲੰਕਾ ਜੀ ਸਰਕਾਰ ਜਲਦ ਹੀ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਸ੍ਰੀਲੰਕਾ ਵਿੱਚ ਬਗੈਰ ਵੀਜ਼ਾ ਐਂਟਰੀ ਦੀ ਵਿਵਸਥਾ ’ਤੇ ਵਿਚਾਰ ਕਰ ਰਹੀ ਹੈ।
ਦੇਸ਼ ਦੇ ਸੈਪ ਸਪਾਟਾ ਮੰਤਰੀ ਜਾਨ ਅਮਾਰਤੁੰਗਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਜੋ ਮਿੱਤਰ ਦੇਸ਼ਾਂ ਨੂੰ ਵੀਜ਼ਾ ਫਰੀ ਐਂਟਰੀ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰੇਗੀ ਤਾਂ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ-ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਇਜ਼ਾਫਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ੍ਰੀਲੰਕਾ ਦਾ ਪਹਿਲਾ ਲਾਭ ਭਾਰਤ ਤੇ ਚੀਨ ਨਾਲ ਕੁਝ ਯੂਰੋਪੀਅਨ ਦੇਸ਼ਾਂ ਤੇ ਹੋਰ ਏਸ਼ੀਆਈ ਦੇਸ਼ਾਂ ਨੂੰ ਹੋਏਗਾ। ਟਾਸਕ ਫੋਰਸ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਸ ਪ੍ਰਸਤਾਵ ਨੂੰ ਅਕਤੂਬਰ ਤੋਂ ਨਵੰਬਰ ਤੇ ਮਾਰਚ ਤੋਂ ਅਪਰੈਲ ਮਹੀਨੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ।