ਇਸਲਾਮਾਬਾਦ : ਪਾਕਿਸਤਾਨ ਦੇ ਇੱਕ ਵਕੀਲ ਨੇ ਭਾਰਤ ਤੋਂ 5000 ਸਾਲ ਪੁਰਾਣੀ ਕਾਂਸੀ ਦੀ ਮੂਰਤੀ 'ਡਾਂਸਿੰਗ ਗਰਲ' ਵਾਪਸ ਲੈਣ ਲਈ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਅਪੀਲ ਵਿੱਚ ਸਰਕਾਰ ਨੂੰ ਇਸ ਸਬੰਧ ਵਿੱਚ ਕਦਮ ਚੁੱਕਣ ਲਈ ਆਖਿਆ ਗਿਆ ਹੈ।ਲਾਹੌਰ ਵਿੱਚ ਰਹਿਣ ਵਾਲੇ ਵਕੀਲ ਇਕਬਾਲ ਜਾਫ਼ਰੀ ਨੇ ਆਪਣੀ ਅਪੀਲ ਵਿੱਚ ਦਲੀਲ ਦਿੱਤੀ ਕਿ ਇਹ ਮਾਰੂਤੀ ਲਾਹੌਰ ਮਿਊਜਿਮ ਦੀ ਸੰਪਤੀ ਹੈ ਇਸ ਲਈ ਇਹ ਭਾਰਤ ਤੋਂ ਵਾਪਸ ਲਈ ਜਾਣੀ ਚਾਹੀਦੀ ਹੈ।
ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਖ਼ਬਰ ਅਨੁਸਾਰ 10.5 ਸੈਂਟੀਮੀਟਰ ਦੀ ਇਹ ਮੂਰਤੀ 2500 BC ਦੇ ਆਸ ਪਾਸ ਦੀ ਹੈ ਅਤੇ ਇਸ ਦਾ ਸਬੰਧ ਸਿੰਧੂ ਘਾਟੀ ਨਾਲ ਹੈ। ਇਹ ਮੂਰਤੀ 1926 ਵਿੱਚ ਮੋਹਨਜੋਦੜੋ ਤੋਂ ਮਿਲੀ ਸੀ।ਰਿਪੋਰਟ ਅਨੁਸਾਰ 60 ਸਾਲ ਪਹਿਲਾਂ ਦਿੱਲੀ ਦੀ ਨੈਸ਼ਨਲ ਆਰਟ ਗੈਲਰੀ ਦੀ ਅਪੀਲ ਉੱਤੇ ਇਸ ਨੂੰ ਭਾਰਤ ਲਿਆਂਦਾ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਵਾਪਸ ਪਾਕਿਸਤਾਨ ਨਹੀਂ ਗਈ।
ਪਾਕਿਸਤਾਨ ਦੀ ਨੈਸ਼ਨਲ ਆਰਟ ਮਿਊਜਿਮ ਦੇ ਡਾਇਰੈਕਟਰ ਜਨਰਲ ਜਮਾਲ ਸ਼ਾਹ ਨੇ ਆਖਿਆ ਹੈ ਕਿ ਡਾਂਸਿੰਗ ਗਰਲ ਨੂੰ ਵਾਪਸ ਲਿਆਉਣ ਲਈ ਯੂਨੈਸਕੋ ਦੀ ਮਦਦ ਲਈ ਜਾਵੇਗੀ।