ਸ਼ਰੀਫ਼ ਦੀ ਕਸ਼ਮੀਰ 'ਤੇ ਫਿਰ ਸ਼ਰਾਰਤ
ਏਬੀਪੀ ਸਾਂਝਾ | 24 Sep 2016 02:57 PM (IST)
ਲੰਡਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਖਿਆ ਹੈ ਕਿ ਉੜੀ ਹਮਲਾ ਕਸ਼ਮੀਰ ਦੇ ਪੈਦਾ ਹੋਏ ਹਾਲਤਾਂ ਦਾ ਅਸਰ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਵਿੱਚ ਹਿੱਸਾ ਲੈਣ ਤੋਂ ਬਾਅਦ ਲੰਡਨ ਪਹੁੰਚੇ ਨਵਾਜ਼ ਸ਼ਰੀਫ਼ ਨੇ ਭਾਰਤ ਉੱਤੇ ਦੋਸ਼ ਲਗਾਇਆ ਹੈ ਕਿ ਬਿਨਾ ਕਿਸੇ ਸਬੂਤ ਦੇ ਪਾਕਿਸਤਾਨ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਸ਼ਮੀਰ ਵਿੱਚ ਜੋ ਹਾਲਤ ਪੈਦਾ ਹੋਏ ਹਨ ਉਸ ਕਾਰਨ ਹੀ ਉੜੀ ਵਿੱਚ ਹਮਲਾ ਹੋਇਆ ਹੈ। ਸ਼ਰੀਫ਼ ਨੇ ਆਖਿਆ ਕਿ ਕਸ਼ਮੀਰ ਵਿੱਚ ਦੋ ਮਹੀਨੇ ਤੋਂ ਲੋਕ ਮਰ ਰਹੇ ਰਹੇ ਹਨ , ਇਸ ਕਰ ਕੇ ਉੱਥੇ ਦੀ ਲੋਕਾਂ ਵਿੱਚ ਗ਼ੁੱਸਾ ਦੀ ਲਹਿਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਸ਼ਮੀਰ ਵਿੱਚ ਭਾਰਤ ਗ਼ੈਰਜ਼ਿੰਮੇਵਾਰ ਰਵੱਈਆ ਅਖ਼ਤਿਆਰ ਕਰ ਰਿਹਾ ਹੈ। ਯਾਦ ਰਹੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੇ ਮੰਚ ਉੱਤੇ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਨੂੰ ਸ਼ਹੀਦ ਅਤੇ ਕਸ਼ਮੀਰੀ ਨੇਤਾ ਦੱਸਿਆ ਸੀ। ਭਾਰਤ ਨੇ ਸ਼ਰੀਫ਼ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ।