ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਵੱਡੀ ਕਰਾਵਾਈ ਕੀਤੀ ਹੈ। ਜੈਸ਼ ਦਾ ਟਿਕਾਣਾ ਮਦਰਸਾਤੁਲ ਸਾਬਿਰ ਤੇ ਜਾਮਾ-ਏ-ਮਸਜਿਦ ਸੁਭਾਨੱਲਾ ਦੇ ਇੱਕ ਕੈਂਪਸ ਵਿੱਚ ਸਥਿਤ ਹੈ।
ਦੱਸ ਦੇਈਏ ਕਿ ਜੈਸ਼-ਏ-ਮੁਹੰਮਦ ਨੇ ਹੀ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਦੇ ਬਾਅਦ ਪਾਕਿਸਤਾਨ ਸਰਕਾਰ ’ਤੇ ਹਮਲੇ ਦੇ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ।