ਇਸਲਾਮਾਬਾਦ: ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਕਿਹਾ ਕਿ ਇਹ ਭਾਰਤ ਤੇ ਪਾਕਿਸਤਾਨ ਲਈ ਅਤੀਤ ਨੂੰ ਭੁੱਲਣ ਤੇ ਅੱਗੇ ਵਧਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਗਵਾਂਢੀ ਮੁਲਕਾਂ ਦੇ ਵਿਚ ਸ਼ਾਂਤੀ ਨਾਲ ਦੱਖਣ ਤੇ ਮੱਧ ਏਸ਼ੀਆ 'ਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ 'ਚ ਮਦਦ ਮਿਲੇਗੀ। ਜਨਰਲ ਬਾਜਵਾ ਨੇ ਇਸਲਾਮਾਬਾਦ ਸੁਰੱਖਿਆ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਵਾਦਾਂ ਕਾਰਨ ਖੇਤਰੀ ਸ਼ਾਂਤੀ ਤੇ ਵਿਕਾਸ ਦੀਆਂ ਸੰਭਾਵਨਾਵਾਂ ਅਣਸੁਲਝੇ ਮੁੱਦਿਆਂ ਕਾਰਨ ਹਮੇਸ਼ਾਂ ਬੰਨ੍ਹੀਆਂ ਰਹੀਆਂ ਹਨ।


ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਸਮਾਂ ਅਤੀਤ ਨੂੰ ਭੁੱਲਣ ਤੇ ਅੱਗੇ ਵਧਣ ਦਾ ਹੈ।' ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪਾਕਿਸਤਾਨ ਦੇ ਨਾਲ ਅੱਤਵਾਦ, ਵੈਰ ਤੇ ਹਿੰਸਾ ਮੁਕਤ ਮਾਹੌਲ ਦੇ ਨਾਲ ਇਕਸਾਰ ਗਵਾਂਢੀ ਸਬੰਧਾਂ ਦੀ ਉਮੀਦ ਕਰਦਾ ਹੈ। ਭਾਰਤ ਨੇ ਕਿਹਾ ਸੀ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੈ ਕਿ ਉਹ ਅੱਤਵਾਦ ਤੇ ਦੁਸ਼ਮਨ ਮੁਕਤ ਮਾਹੌਲ ਤਿਆਰ ਕਰੇ।


ਜਨਰਲ ਬਾਜਵਾ ਨੇ ਕਿਹਾ, 'ਸਾਡੇ ਗਵਾਂਢੀ ਨੂੰ ਵਿਸ਼ੇਸ਼ ਰੂਪ ਨਾਲ ਕਸ਼ਮੀਰ 'ਚ ਇਕ ਅਅਨੁਕੂਲ ਵਾਤਾਵਰਣ ਬਣਾਉਣਾ ਹੋਵੇਗਾ।' ਉਨ੍ਹਾਂ ਕਿਹਾ, 'ਇਨ੍ਹਾਂ 'ਚ ਸਭ ਤੋਂ ਅਹਿਮ ਮੁੱਦਾ ਕਸ਼ਮੀਰ ਦਾ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਸ਼ਾਂਤੀਪੂਰਨ ਤਰੀਕਿਆਂ ਦੇ ਮਾਧਿਅਮ ਨਾਲ ਕਸ਼ਮੀਰ ਵਿਵਾਦ ਦੇ ਹੱਲ ਬਿਨਾਂ ਇਸ ਖੇਤਰ 'ਚ ਸ਼ਾਂਤੀ ਦੀ ਕੋਈ ਪਹਿਲ ਸਫਲ ਨਹੀਂ ਹੋ ਸਕਦੀ ਹੈ।' ਜਨਰਲ ਬਾਜਵਾ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਹੀ ਬਿਆਨ ਦਿੱਤਾ ਸੀ।


ਖਾਨ ਨੇ ਬੁੱਧਵਾਰ ਕਿਹਾ ਸੀ ਕਿ ਉਨ੍ਹਾਂ ਦੇ ਮੁਲਕ ਨਾਲ ਸ਼ਾਂਤੀ ਰੱਖਣ ਤੇ ਭਾਰਤ ਨੂੰ ਆਰਥਿਕ ਲਾਭ ਮਿਲੇਗਾ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਭਾਰਤ ਨੂੰ ਪਾਕਿਸਤਾਨੀ ਭੂ-ਭਾਗ ਦੇ ਰਾਹੀਂ ਸਾਧਨ ਮੱਧ ਏਸ਼ੀਆ 'ਚ ਸਿੱਧਾ ਪਹੁੰਚਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਸੀ ਭਾਰਤ ਨੂੰ ਪਹਿਲਾਂ ਕਦਮ ਚੁੱਕਣਾ ਪਵੇਗਾ। ਉਹ ਜਦੋਂ ਤਕ ਅਜਿਹਾ ਨਹੀਂ ਕਰਦਾ, ਅਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ।


ਜਨਰਲ ਬਾਜਵਾ ਨੇ ਕਿਹਾ ਕਿ ਪੂਰਬ ਤੇ ਪੱਛਮੀ ਏਸ਼ੀਆ ਦੇ ਵਿਚ ਸੰਪਰਕ ਯਕੀਨੀ ਬਣਾਕੇ ਦੱਖਣੀ ਤੇ ਮੱਧ ਏਸ਼ੀਆ ਦੀ ਸਮਰੱਥਾ ਨੂੰ ਖੋਲਣ ਲਈ ਭਾਰਤ ਤੇ ਪਾਕਿਸਤਾਨ ਦੇ ਵਿਚ ਸ਼ਾਂਤੀ ਦਾ ਮਾਹੌਲ ਬਹੁਤ ਜ਼ਰੂਰੀ ਹੈ।