ਇਸਲਾਮਾਬਾਦ: ਭਾਰਤ ਵੱਲੋਂ ਪਾਏ ਜਾ ਰਹੇ ਲਗਾਤਾਰ ਦਬਾਅ ਮਗਰੋਂ ਪਾਕਿਸਤਾਨ ਨੇ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਸਰਹੱਦ 'ਤੇ ਤਾਇਨਾਤ ਫ਼ੌਜੀ ਟੁਕੜੀਆਂ ਜੰਗੀ ਸਮਾਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਗੁਆਂਢੀ ਮੁਲਕ ਨੇ ਆਪਣੇ ਹਸਪਤਾਲਾਂ ਨੂੰ ਵੀ ਮੈਡੀਕਲ ਇਮਦਾਦ ਤਿਆਰ ਰੱਖਣ ਲਈ ਕਿਹਾ ਗਿਆ ਹੈ।
ਰਿਪੋਰਟਾਂ ਮੁਤਾਬਕ ਬਲੋਚਿਸਤਾਨ 'ਚ ਪਾਕਿ ਕਬਜ਼ੇ ਹੇਠ ਕਸ਼ਮੀਰ ਦੇ ਸਥਾਨਕ ਪ੍ਰਸ਼ਾਸ ਨੂੰ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੰਗ ਹੋਣ ਦੀ ਹਾਲਾਤ ਦੀ ਤਿਆਰੀ ਸ਼ੁਰੂ ਕਰ ਦਿਓ। ਪਾਕਿ ਫ਼ੌਜ ਦੇ ਹੈੱਡਕੁਆਟਰ ਕੁਏਟਾ ਤੋਂ ਜਿਲਾਨੀ ਹਸਪਤਾਲ ਨੂੰ 20 ਫਰਵਰੀ ਨੂੰ ਭੇਜੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਭਾਰਤ ਨਾਲ ਜੰਗ ਹੋਣ ਦੀ ਸਥਿਤੀ ਵਿੱਚ ਮੈਡੀਕਲ ਸਪੋਰਟ ਤਿਆਰ ਰੱਖੀ ਜਾਵੇ।
ਆਦੇਸ਼ ਵਿੱਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਜੰਗ ਦੀ ਸਥਿਤੀ ਵਿੱਚ ਪੰਜਾਬ ਦੇ ਸਿਵਲ ਤੇ ਫ਼ੌਜੀ ਹਸਪਤਾਲਾਂ ਤੋਂ ਮਦਦ ਮਿਲੇਗੀ, ਜਿਸ ਮਗਰੋਂ ਜ਼ਖ਼ਮੀ ਜਵਾਨਾਂ ਨੂੰ ਬਲੋਚਿਸਤਾਨ ਦੇ ਸਿਵਲ ਹਸਪਤਾਲ ਭੇਜਿਆ ਜਾਵੇਗਾ। ਇਸ ਲਈ ਹਸਪਤਾਲ 'ਚ ਬਿਸਤਰਿਆਂ ਦੀ ਗਿਣਤੀ 25% ਤਕ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ 'ਚ ਪੁਲਵਾਮਾ ਹਮਲੇ 'ਚ ਸੀਆਰਪੀਐਫ ਦੇ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਪੀਓਕੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਸਿਰਫ ਸੁਰੱਖਿਅਤ ਲਾਂਘਿਆਂ ਦੀ ਵਰਤੋਂ ਹੀ ਕੀਤੀ ਜਾਵੇ ਅਤੇ ਕਿਸੇ ਖਾਸ ਥਾਂ 'ਤੇ ਇਕੱਠੇ ਹੋਣ ਤੋਂ ਬਚਣਾ ਚਾਹੀਦਾ ਹੈ। ਪੀਓਕੇ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਬਿਨਾਂ ਜ਼ਰੂਰਤ ਤੋਂ ਲਾਈਟ ਬਾਲਣ ਤੋਂ ਵੀ ਗੁਰੇਜ਼ ਕੀਤਾ ਜਾਵੇ।