Pakistan Bomb Blast: ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੁਨੀਆ ਭਰ 'ਚ ਅੱਤਵਾਦ ਲਈ ਜਾਣੇ ਜਾਂਦੇ ਸ਼ਾਹਬਾਜ਼ ਦੇ ਮੁਲਕ ਦੀ ਇਕ ਵਾਰ ਫਿਰ ਤੋਂ ਕੌਮਾਂਤਰੀ ਪੱਧਰ 'ਤੇ ਬੇਇੱਜਤੀ ਹੋਈ ਹੈ। ਦਰਅਸਲ, 12 ਦੇਸ਼ਾਂ ਦੇ ਡਿਪਲੋਮੈਟਾਂ ਨੂੰ ਇਸਲਾਮਾਬਾਦ ਲੈ ਕੇ ਜਾ ਰਹੀ ਬੱਸ ਦੇ ਕੋਲ ਵੱਡਾ ਧਮਾਕਾ ਹੋਇਆ। ਡਿਪਲੋਮੈਟਾਂ ਨੂੰ ਲੈ ਕੇ ਜਾ ਰਹੀ ਬੱਸ ਦੇ ਪਿੱਛੇ ਸੁਰੱਖਿਆ ਲਈ ਭਾਰੀ ਪੁਲਿਸ ਬਲ ਅਤੇ ਫੌਜ ਤਾਇਨਾਤ ਕੀਤੀ ਗਈ ਸੀ ਪਰ ਫਿਰ ਕਾਫਲੇ 'ਚ ਸ਼ਾਮਲ ਇਕ ਬੱਸ 'ਚ ਧਮਾਕਾ ਹੋ ਗਿਆ। ਜਾਣਕਾਰੀ ਮੁਤਾਬਕ ਸਾਰੇ ਡਿਪਲੋਮੈਟ ਸੁਰੱਖਿਅਤ ਹਨ।



ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਐਤਵਾਰ ਨੂੰ ਵਿਦੇਸ਼ੀ ਡਿਪਲੋਮੈਟਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਧਮਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਰਿਮੋਟ ਰਾਹੀਂ ਕੀਤਾ ਗਿਆ ਅਤੇ ਕਾਫਲਾ ਇਸਲਾਮਾਬਾਦ ਤੋਂ ਸਵਾਤ ਜ਼ਿਲ੍ਹੇ ਦੇ ਇਕ ਖੂਬਸੂਰਤ ਪਹਾੜੀ ਖੇਤਰ ਮਾਲਮ ਜੱਬਾ ਵੱਲ ਜਾ ਰਿਹਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਡਿਪਲੋਮੈਟ ਸੁਰੱਖਿਅਤ ਹਨ।


ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ


ਕਾਫਲੇ ਵਿੱਚ ਰੂਸ, ਵੀਅਤਨਾਮ, ਬੋਸਨੀਆ ਅਤੇ ਹਰਜ਼ੇਗੋਵਿਨਾ, ਇਥੋਪੀਆ, ਰਵਾਂਡਾ, ਜ਼ਿੰਬਾਬਵੇ, ਇੰਡੋਨੇਸ਼ੀਆ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ ਅਤੇ ਪੁਰਤਗਾਲ ਦੇ ਡਿਪਲੋਮੈਟ ਸ਼ਾਮਲ ਸਨ। ਪੁਲਿਸ ਅਧਿਕਾਰੀ ਨੇ ਕਿਹਾ, 'ਸਾਰੇ ਡਿਪਲੋਮੈਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸੁਰੱਖਿਆ ਡਿਊਟੀ 'ਤੇ ਤਾਇਨਾਤ ਪੁਲਿਸ ਕਾਫ਼ਲੇ ਨੂੰ ਵਿਸਫੋਟਕ ਯੰਤਰ ਨਾਲ ਨਿਸ਼ਾਨਾ ਬਣਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉੱਥੇ ਹੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ- ਅੱਤਵਾਦੀ ਤੱਤ ਨਾ ਸਿਰਫ ਦੇਸ਼ ਅਤੇ ਕੌਮ ਦੇ ਦੁਸ਼ਮਣ ਹਨ, ਸਗੋਂ ਮਨੁੱਖਤਾ ਦੇ ਵੀ ਦੁਸ਼ਮਣ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ (TTP) ਅਤੇ ਸ਼ਾਹਬਾਦ ਸਰਕਾਰ ਆਹਮੋ-ਸਾਹਮਣੇ ਹਨ। ਟੀਟੀਪੀ ਲਗਾਤਾਰ ਫੌਜ, ਪੁਲਿਸ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਿਛਲੇ ਮਹੀਨੇ ਹੀ ਸਵਾਤ ਦੇ ਬਨੇਰ ਥਾਣੇ 'ਤੇ ਹਮਲਾ ਹੋਇਆ ਸੀ, ਜਿਸ 'ਚ ਇਕ ਪੁਲਿਸ ਮੁਲਾਜ਼ਮ ਮਾਰਿਆ ਗਿਆ ਸੀ।


ਇਹ ਵੀ ਪੜ੍ਹੋ: Weight Loss: ਭਾਰ ਘਟਾਉਣ ਲਈ ਅਪਣਾਓ 30-30-30 ਦਾ ਫਾਰਮੂਲਾ, ਥੋੜੇ ਦਿਨਾਂ 'ਚ ਸਰੀਰ ਤੋਂ ਹੱਟ ਜਾਵੇਗੀ ਵਾਧੂ ਚਰਬੀ