Weight Loss: ਭਾਰ ਘਟਾਉਣ ਲਈ ਅਪਣਾਓ 30-30-30 ਦਾ ਫਾਰਮੂਲਾ, ਥੋੜੇ ਦਿਨਾਂ 'ਚ ਸਰੀਰ ਤੋਂ ਹੱਟ ਜਾਵੇਗੀ ਵਾਧੂ ਚਰਬੀ
ਮੋਟਾਪਾ ਅੱਜ ਤੇਜ਼ੀ ਨਾਲ ਵੱਧ ਰਹੀਆਂ ਬਿਮਾਰੀਆਂ ਵਿੱਚੋਂ ਇੱਕ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਇਕ ਰਿਪੋਰਟ ਮੁਤਾਬਕ ਇਕੱਲੇ ਭਾਰਤ ਵਿਚ ਹੀ 135 ਮਿਲੀਅਨ ਲੋਕ ਮੋਟਾਪੇ ਤੋਂ ਪੀੜਤ ਹਨ। ਜੇਕਰ ਤੁਹਾਡਾ ਭਾਰ ਵੱਧ ਗਿਆ ਹੈ ਅਤੇ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਅੱਜ ਤੋਂ ਹੀ 30-30-30 ਦਾ ਫਾਰਮੂਲਾ ਅਪਣਾ ਲੈਣਾ ਚਾਹੀਦਾ ਹੈ।
Download ABP Live App and Watch All Latest Videos
View In Appਇਹ ਫਾਰਮੂਲਾ ਇੰਨਾ ਪ੍ਰਭਾਵਸ਼ਾਲੀ ਹੈ ਕਿ ਇਹ ਇੱਕ ਮਹੀਨੇ ਵਿੱਚ ਚਰਬੀ ਨੂੰ ਘਟਾ ਕੇ ਤੁਹਾਡੇ ਸਰੀਰ ਨੂੰ ਸ਼ੇਪ ਵਿੱਚ ਲਿਆ ਸਕਦਾ ਹੈ। ਇਸ ਨੂੰ ਅਪਣਾ ਕੇ ਮੋਟਾਪਾ ਠੀਕ ਕੀਤਾ ਜਾ ਸਕਦਾ ਹੈ ਅਤੇ ਫਿਗਰ ਵੀ ਬਰਕਰਾਰ ਰਹੇਗੀ। ਆਓ ਜਾਣਦੇ ਹਾਂ ਇਹ ਫਾਰਮੂਲਾ ਕੀ ਹੈ ਅਤੇ ਇਹ ਕਿੰਨਾ ਫਾਇਦੇਮੰਦ ਹੈ...
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੀ ਕੈਲੋਰੀ ਘੱਟ ਕਰੋ। 30-30-30 ਦਾ ਫਾਰਮੂਲਾ ਵੀ ਇਸ 'ਤੇ ਕੇਂਦਰਿਤ ਹੈ। ਇਸ ਨਿਯਮ ਦੇ ਅਨੁਸਾਰ, ਜੇਕਰ ਤੁਸੀਂ ਰੋਜ਼ਾਨਾ ਕੈਲੋਰੀ ਦੀ ਮਾਤਰਾ ਨੂੰ 30 ਪ੍ਰਤੀਸ਼ਤ ਤੱਕ ਘੱਟ ਕਰਦੇ ਹੋ, ਤਾਂ ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਜਿਵੇਂ, ਜੇਕਰ ਤੁਹਾਡਾ ਕੁੱਲ ਰੋਜ਼ਾਨਾ ਊਰਜਾ ਐਕਸਪੈਂਡੀਚਰ 2,000 ਕੈਲੋਰੀ ਹੈ, ਤਾਂ ਤੁਹਾਨੂੰ ਲਗਭਗ 1,400 ਕੈਲੋਰੀ ਲੈਣ ਦਾ ਟੀਚਾ ਰੱਖਣਾ ਹੋਵੇਗਾ। ਨੋਟ: ਹੌਲੀ-ਹੌਲੀ ਕੈਲੋਰੀਆਂ ਨੂੰ ਨਿਯੰਤਰਿਤ ਕਰਨ ਦਾ ਟੀਚਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਪੌਸ਼ਟਿਕ ਤੱਤ ਅਤੇ ਪਾਣੀ ਨਾਲ ਭਰਪੂਰ ਖੁਰਾਕ ਹੀ ਲਓ।
ਭੋਜਨ ਸਰੀਰ ਲਈ ਜਿੰਨਾ ਜ਼ਰੂਰੀ ਹੈ, ਚਬਾਉਣਾ ਵੀ ਓੰਨਾ ਹੀ ਜ਼ਰੂਰੀ ਹੈ। ਭੋਜਨ ਨੂੰ ਸੁਆਦ ਲੈਕੇ ਅਤੇ ਚਬਾ ਕੇ ਹੀ ਖਾਣਾ ਚਾਹੀਦਾ ਹੈ। ਇੱਕ ਨਿਯਮ ਦੇ ਤੌਰ 'ਤੇ, ਖਾਣ ਲਈ ਘੱਟੋ-ਘੱਟ 30 ਮਿੰਟ ਕੱਢੋ ਅਤੇ ਹਰੇਕ ਬਾਈਟ ਦਾ ਸੁਆਦ ਲਓ। ਇਸ ਪ੍ਰਕਿਰਿਆ ਨੂੰ ਧਿਆਨ ਨਾਲ ਖਾਣਾ ਕਿਹਾ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਧਿਆਨ ਰੱਖੋ ਕਿ ਖਾਣਾ ਖਾਂਦੇ ਸਮੇਂ ਟੀਵੀ ਜਾਂ ਮੋਬਾਈਲ ਨਹੀਂ ਦੇਖਣਾ ਚਾਹੀਦਾ।
ਕਸਰਤ ਨਾਲ ਤੰਦਰੁਸਤੀ ਅਤੇ ਸਿਹਤ ਦੋਵਾਂ ਵਿਚ ਸੁਧਾਰ ਹੁੰਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਲਈ ਤੁਸੀਂ ਸੈਰ, ਸਾਈਕਲਿੰਗ, ਤੈਰਾਕੀ ਅਤੇ ਤਾਕਤ ਦੀ ਸਿਖਲਾਈ ਕਰ ਸਕਦੇ ਹੋ।