ਲਾਹੋਰ: ਦੋ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਵੀਜ਼ਾ ਵਧਾ ਕੇ ਅਟਾਰੀ-ਵਾਗਹਾ ਸਰਹੱਦ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਸਰਦਾਰ ਨਿਸ਼ਬਰ ਸਿੰਘ ਅਤੇ ਸਰਦਾਰ ਲਖਬੀਰ ਸਿੰਘ 12 ਅਪ੍ਰੈਲ ਨੂੰ ਵਿਸਾਖੀ ਮੇਲਾ ਮਨਾਉਣ ਲਈ ਪਾਕਿਸਤਾਨ ਆਏ ਸਨ।ਗੁਰਦੁਆਰਾ ਪੰਜਾ ਸਾਹਿਬ ਵਿਖੇ ਠਹਿਰਣ ਦੌਰਾਨ ਲਖਬੀਰ ਸਿੰਘ ਦਾ ਪਾਸਪੋਰਟ ਗੁੰਮ ਹੋ ਗਿਆ ਸੀ ਜਦਕਿ ਨਿਸ਼ਬਰ ਸਿੰਘ ਦਾ ਪਾਸਪੋਰਟ ਉਸ ਦੇ ਪਰਿਵਾਰ ਕੋਲ ਸੀ।
ਲਖਬੀਰ ਸਿੰਘ ਭਾਰਤ ਵਾਪਸ ਨਹੀਂ ਆ ਸਕਿਆ ਅਤੇ ਉਸ ਦੇ ਵੀਜ਼ੇ ਦੀ ਮਿਆਦ 23 ਅਪ੍ਰੈਲ ਨੂੰ ਖ਼ਤਮ ਹੋ ਗਈ ਸੀ।ਵਕਫ਼ ਬੋਰਡ ਦੇ ਯਤਨਾਂ ਸਦਕਾ ਭਾਰਤੀ ਨਾਗਰਿਕ ਨਿਸ਼ਬਰ ਸਿੰਘ ਦਾ ਪਾਸਪੋਰਟ ਉਸ ਦੇ ਪਰਿਵਾਰ ਤੋਂ ਵਾਪਸ ਮੰਗਵਾ ਲਿਆ ਗਿਆ ਜਦਕਿ ਲਖਬੀਰ ਸਿੰਘ ਨੂੰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਆਰਜ਼ੀ ਯਾਤਰਾ ਦਸਤਾਵੇਜ਼ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਦੋਵਾਂ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਵਧਾ ਦਿੱਤੀ ਗਈ। 29 ਅਪ੍ਰੈਲ ਨੂੰ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਅਮੀਰ ਸਿੰਘ ਅਤੇ ਵਕਫ਼ ਬੋਰਡ ਦੇ ਸਕੱਤਰ ਰਾਣਾ ਸ਼ਾਹਿਦ ਨੇ ਵਾਗਹਾ ਬਾਰਡਰ 'ਤੇ ਮਹਿਮਾਨਾਂ ਨੂੰ ਵਿਦਾਇਗੀ ਦਿੱਤੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।