ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਦੀ ਖ਼ਬਰਾਂ ‘ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ ਕਿ ਦੋਵੇਂ ਦੇਸ਼ਾਂ ‘ਚ ਅਮਨ-ਸ਼ਾਂਤੀ ਸਿਰਫ ਗੱਲਬਾਤ ਕਰਨ ਦੇ ਨਾਲ ਹੀ ਕਾਈਮ ਹੋ ਸਕਦੀ ਹੈ। ਬੀਬੀਸੀ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਦੋਵੇਂ ਦੇਸ਼ਾਂ ‘ਚ ਵਿਵਾਦਾਂ ਨੂੰ ਸੁਲਝਾਉਣ ਦਾ ਹਲ ਜੰਗ ਨਹੀਂ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਕਿਹਾ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂੰ ਹੱਥਿਆਰਾਂ ਨਾਲ ਲੈਸ ਹਨ ਅਜਿਹੇ ‘ਚ ਜੰਗ ਸਹੀਂ ਨਹੀਂ ਹੈ। ਜੇਕਰ ਫੇਰ ਵੀ ਲੜਾਈ ਹੁੰਦੀ ਹੈ ਤਾਂ ਇਹ ਦੋਵੇਂ ਦੇਸ਼ਾਂ ਲਈ ਆਤਮਘਾਤੀ ਸਾਬਤ ਹੋਵੇਗਾ।
ਗੱਲਬਾਤ ਦੌਰਾਨ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ। ਪਾਕਿ ਵਿਕਾਸ ਦੇ ਰਾਹ ‘ਤੇ ਚਲਣਾ ਚਾਹੁੰਦਾ ਹੈ ਅਤੇ ਦੇਸ਼ ਦਾ ਨੌਜਵਾਨ ਵੀ ਕੁਝ ਕਰਨਾ ਚਾਹੁੰਦਾ ਹੈ। ਪਾਕਿ ਨੇ ਨੌਜਵਾਨ ਅੱਗੇ ਵਧਣ ਲਈ ਨਵੇਂ ਮੁਕਾਮ ਚਾਹੁੰਦੇ ਹਨ, ਉਹ ਜੰਗ ਨਹੀਂ ਚਾਹੁੰਦੇ। ਅਸੀਂ ਭਾਰਤ ਨਾਲ ਸਥਾਈ ਤੌਰ ‘ਤੇ ਸਭ ਮੁੱਦਿਆਂ ‘ਤੇ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ।
ਪੁਲਵਾਮਾ ‘ਚ ਭਾਰਤੀ ਜਵਾਨਾਂ ‘ਤੇ ਹੋਏ ਹਮਲੇ ਨੂੰ ਲੈ ਕੇ ਕੁਰੈਸ਼ੀ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਇਸ ‘ਚ ਜੈਸ਼-ਏ-ਮੁਹੰਮਦ ਦਾ ਹੱਥ ਹੈ। ਉਨ੍ਹਾਂ ਨੇ ਜੈਸ਼ ਦੇ ਵੱਡੇ ਕਮਾਂਡਰਾਂ ਦਾ ਇਸ ਹਮਲੇ ‘ਚ ਹੱਥ ਹੋਣ ਦੀ ਗੱਲ ਨੂੰ ਨਕਾਰਿਆ ਹੈ। ਨਾਲ ਹੀ ਕਿਹਾ ਕਿ ਜੈਸ਼ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ।
ਇਸ ਹਮਲੇ ‘ਚ ਭਾਰਤੀ ਸੈਨਾ ਦੇ 40 ਜਵਾਨ ਸ਼ਹੀਦ ਹੋਏ ਸੀ ਅਤੇ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ-ਮੋਹਮਦ ਨੇ ਲਈ ਸੀ। ਜਿਸ ਤੋਂ ਬਾਅਦ ਦੇਸ਼ ‘ਚ ਗੁੱਸੇ ਦਾ ਮਾਹੌਲ ਸੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ‘ਚ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਸੀ ਜਿਸ ‘ਚ ਅੱਜ ਸਾਫ ਹੋ ਗਿਆ ਕਿ ਕੈਂਪਾਂ ਦੀਆਂ ਚਾਰ ਇਮਾਰਤਾਂ ਢਹਿ ਢੇਰੀ ਹੋ ਗਿਆ। ਇਸ ਬਾਰੇ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਮੀਡੀਆ ਏਅਰ ਸਟ੍ਰਾਈਕ ‘ਚ 300 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕਰ ਰਿਹਾ ਹੈ ਮੈਂ ਪੁੱਛਦਾ ਹਾਂ ਕਿ ਇਨ੍ਹਾਂ ਅੱਤਵਾਦੀਆਂ ਦੀ ਲਾਸ਼ਾਂ ਕਿੱਥੇ ਹਨ।
ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਿਠ ਥਾਪੜਦਿਆਂ ਹੋਇਆਂ ਕੁਰੈਸ਼ੀ ਨੇ ਕਿਹਾ ਕਿ ਦੇਸ਼ ‘ਚ ਨਵੀਂ ਮਾਨਸਿਕਤਾ ਵਾਲੀ ਸਰਕਾਰ ਬਣੀ ਹੈ ਅਤੇ ਸਾਡੀ ਸਰਕਾਰ ਨਵੇਂ ਅਪ੍ਰੋਚ ਨਾਲ ਕੰਮ ਕਰ ਰਹੀ ਹੈ। ਜਿਸ ਦੀ ਅੱਤਵਾਦੀ ਸੰਗਠਨਾਂ ਖਿਲਾਫ ਨਿਤੀ ਬਿਲਕੁਲ ਸਾਫ ਹੈ। ਸਾਡੀ ਸਰਕਾਰ ਕਿਸੇ ਵੀ ਕੀਮਤ ‘ਤੇ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦੀ ਸੰਗਠਨਾਂ ਲਈ ਨਹੀਂ ਹੋਣ ਦੇਵੇਗੀ।
ਕੁਝ ਦਿਨ ਪਹਿਲਾਂ ਹੀ ਕੁਰੈਸ਼ੀ ਨੇ ਖੁਦ ਕਿਹਾ ਸੀ ਕਿ ਜੈਸ਼ ਦਾ ਲੀਡਰ ਅੱਤਵਾਦੀ ਮਸੂਦ ਅਜ਼ਹਰ ਪਾਕਿਸਤਾਨ ‘ਚ ਹੈ ਅਤੇ ਉਹ ਬੇਹੱਦ ਬਿਮਾਰ ਹੈ। ਗੁਰਦੇ ਦੀ ਬੀਮਾਰੀ ਕਾਰਨ ਉਹ ਘਰ ਤੋਂ ਬਾਹਰ ਨਿੱਕਲਣ ਦੇ ਕਾਬਿਲ ਵੀ ਨਹੀਂ ਹੈ।