ਇਸਲਾਮਾਬਾਦ: ਭਾਰਤ ਵੱਲੋਂ ਪਾਕਿਸਤਾਨ ਵਾਰਤਾ ਰੱਦ ਕੀਤੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਤੋਂ ਇਲਾਵਾ ਭਾਰਤੀ ਫ਼ੌਜ ਮੁਖੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਇਮਰਾਨ ਖ਼ਾਨ ਸਰਕਾਰ ਦੇ ਮੰਤਰੀ ਨੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਵਾਲੀ ਕਰਾਰ ਦਿੱਤਾ ਹੈ। ਮੰਤਰੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਰਾਫ਼ੇਲ ਸੌਦੇ ਦੇ ਭ੍ਰਿਸ਼ਟਾਚਾਰ ਵਿੱਚ ਘਿਰ ਗਈ ਹੈ। ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਭਾਰਤ ਦੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਇੱਕ ਭਾਜਪਾਈ ਆਗੂ ਵਾਂਗ ਬਿਆਨਬਾਜ਼ੀ ਕਰ ਰਹੇ ਹਨ।


ਇੱਕ ਇੰਟਰਵਿਊ ਦੌਰਾਨ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਅਹਿਮਦ ਚੌਧਰੀ ਨੇ ਕਿਹਾ ਕਿ ਜਨਰਲ ਰਾਵਤ ਯਾਦ ਰੱਖਣ ਕਿ ਉਹ ਫ਼ੌਜ ਮੁਖੀ ਹਨ ਨਾ ਕਿ ਭਾਜਪਾ ਦੇ ਮੁੱਖ ਸਕੱਤਰ। ਪਾਕਿਸਤਾਨ ਸ਼ਾਂਤੀ ਵਾਰਤਾ ਲਈ ਪਹਿਲ ਕਰ ਰਿਹਾ ਹੈ ਤੇ ਉਹ ਜੰਗ ਦੀ ਗੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇਖ ਰਹੀ ਹੈ ਕਿ ਕੌਣ ਸ਼ਾਂਤੀ ਚਾਹੁੰਦਾ ਹੈ। ਦੋਵੇਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹਨ ਤਾਂ ਅਜਿਹੇ ਵਿੱਚ ਜੰਗ ਦੀ ਕੋਈ ਗੁੰਜਾਇਸ਼ ਨਹੀਂ।

ਇਸ ਤੋਂ ਪਹਿਲਾਂ ਜਨਰਲ ਰਾਵਤ ਨੇ ਪਾਕਿਸਤਾਨੀ ਫ਼ੌਜੀਆਂ ਤੇ ਅੱਤਵਾਦੀਆਂ ਦੀ ਕਰਤੂਤ 'ਤੇ ਕਿਹਾ ਸੀ ਕਿ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਦਾ ਬਦਲਾ ਲੈਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ। ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦੇਣ ਦਾ ਸਮਾਂ ਹੈ। ਰਾਵਤ ਨੇ ਕਿਹਾ ਸੀ ਕਿ ਉਸ ਨੂੰ ਅਜਿਹਾ ਦਰਦ ਦੇਣਾ ਹੋਵੇਗਾ, ਪਰ ਉਸ ਨੂੰ ਅਜਿਹੀ ਘਟੀਆ ਹਰਕਤਾਂ 'ਤੇ ਉੱਤਰਨ ਨਹੀਂ ਦਿਆਂਗੇ।

ਜਨਰਲ ਰਾਵਤ ਦੇ ਬਿਆਨ 'ਤੇ ਪਾਕਿਸਤਾਨੀ ਫ਼ੌਜ ਦੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਿਹਾ ਸੀ ਕਿ ਅਸੀਂ ਵੀ ਪਰਮਾਣੂ ਸਮਰੱਥ ਦੇਸ਼ ਹੈ ਤੇ ਜੰਗ ਲਈ ਤਿਆਰ ਹੈ।