ਨਵੀਂ ਦਿੱਲੀ: ਜੰਮੂ-ਕਸ਼ਮੀਰ 'ਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਸਿਆਸਤਦਾਨਾਂ ਦੀ ਨੀਂਦ ਉੱਡੀ ਹੋਈ ਹੈ। ਹਰ ਦਿਨ ਨਵੇਂ ਬਿਆਨਾਂ ਤੇ ਹਰਕਤਾਂ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਜੇਕਰ ਪੀਓਕੇ ‘ਚ ਕੁਝ ਕਰਦਾ ਹੈ ਤਾਂ ਅਸੀਂ ਜਵਾਬ ਦਵਾਂਗੇ।

ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਇਮਰਾਨ ਨੇ ਕਿਹਾ ਕਿ ਪਾਕਿ ਸੈਨਾ ਤਿਆਰ ਹੈ। ਉਧਰ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਨੇ ਲੋਕਾਂ ਨੂੰ ਜੇਹਾਦ ਲਈ ਉਕਸਾਇਆ ਹੈ। ਅਲਵੀ ਨੇ ਕਿਹਾ ਕਸ਼ਮੀਰ ਨੂੰ ਪਾਕਿਸਤਾਨ ‘ਚ ਮਿਲਾਵਾਂਗੇ। ਇਮਰਾਨ ਨੇ ਕਿਹਾ, “ਅਸੀਂ ਭਾਰਤ ਨੂੰ ਸਬਕ ਸਿਖਾਵਾਂਗੇ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ।”

ਪਾਕਿ ਦੇ ਰਾਸ਼ਟਰਪਤੀ ਨੇ ਜੰਗ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਨੂੰ ਪਾਕਿਸਤਾਨ ‘ਚ ਮਿਲਾਵਾਂਗੇ। ਉਨ੍ਹਾਂ ਦਾ ਦੇਸ਼ ਤੇ ਦੇਸ਼ ਵਾਸੀ ਕਸ਼ਮੀਰ ਦੇ ਲੋਕਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸਲਾਮਾਬਾਦ, ਦਿੱਲੀ ਦੇ ਫੈਸਲੇ ਖਿਲਾਫ ਸੰਯੁਕਤ ਰਾਸ਼ਟਰ ਕੌਂਸਲ ਦਾ ਰੁਖ ਕਰੇਗਾ। ਦੱਸ ਦਈਏ ਕਿ ਭਾਰਤ ਸਰਕਾਰ ਦੇ ਇਸੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੂੰ ਮਿਰਚਾਂ ਲੱਗੀਆਂ ਹੋਈਆਂ ਹਨ।