ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉੱਪਰ 31 ਜਨਵਵਰੀ ਤਕ ਅਸਤੀਫੇ ਦਾ ਜ਼ਬਰਦਸਤ ਦਬਾਅ ਵਧ ਗਿਆ ਹੈ। 11 ਵਿਰੋਧੀ ਦਲਾਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਖਬਰ ਏਜੰਸੀ ਏਐਨਆਈ ਦੇ ਮੁਤਾਬਕ ਪਾਕਿਸਤਾਨ ਦਾ ਵਿਰੋਧੀ ਗਠਜੋੜ 19 ਜਨਵਰੀ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਇਸੇ ਦਿਨ ਮਰਿਅਮ ਨਵਾਜ ਰਾਵਲਪਿੰਡੀ 'ਚ ਇਕ ਵੱਡੀ ਰੈਲੀ ਕਰਨ ਜਾ ਰਹੀ ਹੈ।
ਮਰਿਅਮ ਨਵਾਜ਼ ਨੇ ਕਿਹਾ ਕਿ ਇਮਰਾਨ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਮਾਮਲਿਆਂ 'ਚ ਫਸਾਉਣਾ ਚਾਹੁੰਦੀ ਸੀ। ਹੁਣ ਇਮਰਾਨ ਖੁਦ ਹੀ ਬ੍ਰੌਡਸ਼ੀਟ ਕੇਸ 'ਚ ਫਸ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖੁਦ ਆਪਣੇ ਬਣਾਏ ਜਾਲ 'ਚ ਫਸ ਗਏ। ਲਾਹੌਰ 'ਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਮਰਿਅਮ ਨੇ ਕਿਹਾ ਕਿ ਨਵਾਜ਼ ਦੇ ਖਿਲਾਫ ਜੋ ਵੀ ਕੇਸ ਹੈ ਉਹ ਸਮਾਪਤ ਹੋ ਜਾਣਗੇ। ਇਹ ਸਭ ਬਦਲੇ ਦੀ ਭਾਵਨਾ ਨਾਲ ਲਾਏ ਗਏ ਹਨ।
ਪਿਛਲੇ ਹਫਤੇ ਪਾਕਿਸਤਾਨ ਪੀਪਲਸ ਪਾਰਟੀ ਦੇ ਲੀਡਰ ਬਿਲਾਵਲ ਭੁੱਟੋ ਜਰਦਾਰੀ ਨੇ ਕਿਹਾ ਸੀ ਕਿ ਸਰਕਾਰ ਡੇਗਣ ਲਈ ਅਸੀਂ ਜਲਦ ਹੀ ਬੇਭਰੋਸਗੀ ਮਤਾ ਲਿਆਵਾਂਗੇ। ਉਨ੍ਹਾਂ ਕਿਹਾ ਅਸੀਂ ਲੰਕਤੰਤਰਿਕ ਤਰੀਕੇ ਨਾਲ ਇਮਰਾਨ ਸਰਕਾਰ ਨੂੰ ਡੇਗ ਕੇ ਹੀ ਦਮ ਲਵਾਂਗੇ। ਪੀਐਮਐਲ-ਐਨ ਦੇ ਬੁਲਾਰੇ ਮਰਿਅਮ ਔਰੰਗਜੇਬ ਨੇ ਕਿਹਾ ਕਿ 31 ਜਨਵਰੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਅਸਤੀਫੇ ਦਾ ਬਹੁਤ ਜ਼ਿਆਦਾ ਦਬਾਅ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ