ਪਾਕਿਸਤਾਨ ਦੇ ਫੌਜੀਆਂ ਨੇ ਪੰਜਾਬ ਸੂਬੇ ਦੇ ਬਹਾਵਲਨਗਰ ਵਿੱਚ ਪੁਲਿਸ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਇਹ ਘਟਨਾ ਮਦਰੀਸਾ ਪੁਲਿਸ ਥਾਣੇ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇੱਕ ਪਾਕਿਸਤਾਨੀ ਫੌਜ ਦੇ ਭਰਾ ਕੋਲ ਗੈਰਕਾਨੂੰਨੀ ਹਥਿਆਰਾਂ ਦਾ ਜਖੀਰਾਂ ਜਬਤ ਕੀਤਾ ਸੀ। 


 






ਇਸ ਤੋਂ ਬਾਅਦ 7-8 ਗੱਡੀਆਂ ਵਿੱਚ ਬੈਠ ਕੇ 40 ਤੋਂ 50 ਸਿਪਾਹੀ ਥਾਣੇ ਪੁੱਜੇ। ਇੱਥੇ ਉਨ੍ਹਾਂ ਨੇ ਪੁਲਿਸ ਸਟੇਸ਼ਨ ਦੀਆਂ ਚਾਬੀਆਂ ਖੋਹ ਲਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਡੰਡੇ ਅਤੇ ਰਾਈਫਲ ਦੇ ਪਿਛਲੇ ਹਿੱਸੇ ਨਾਲ ਪੁਲਿਸ ਅਧਿਕਾਰੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਿਪਾਹੀਆਂ ਨੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਅਤੇ ਸਟੇਸ਼ਨ ਇੰਚਾਰਜ ਨੂੰ ਵੀ ਮਾਰ ਦਿੱਤਾ।


ਅਧਿਕਾਰੀਆਂ ਦੇ ਸਰੀਰ 'ਤੇ ਸੱਟਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਿਪਾਹੀਆਂ ਦੇ ਹਮਲੇ ਵਿੱਚ ਕਈ ਪੁਲਿਸ ਵਾਲੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਪਾਕਿਸਤਾਨੀ ਫੌਜੀਆਂ ਨੇ ਪੁਲਿਸ ਕਰਮਚਾਰੀਆਂ ਤੋਂ ਵੀਡੀਓ ਰਿਕਾਰਡਰ ਖੋਹ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਕ-ਅੱਪ 'ਚ ਬੰਦ ਕਰ ਕੇ ਖੂਬ ਮਾਰਿਆ। 


ਇਹ ਵੀ ਪੜ੍ਹੋ: Election Campaign Cost: ਸਿਆਸੀ ਪਾਰਟੀਆਂ ਨੇ Digital ਪ੍ਰਚਾਰ ਦੀ ਲਿਆਂਦੀ ਹਨੇਰੀ, ਗੂਗਲ ਨੇ ਜਾਰੀ ਕੀਤਾ ਅੰਕੜਾ, 40 ਦਿਨਾਂ 'ਚ ਐਨੇ ਕਰੋੜ ਖਰਚੇ


ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਸੋਸ਼ਲ ਮੀਡੀਆ 'ਤੇ ਸਪੱਸ਼ਟੀਕਰਨ ਦਿੱਤਾ ਹੈ। ਪੁਲਿਸ ਨੇ ਇਸ ਘਟਨਾ ਨੂੰ ਮਾਮੂਲੀ ਘਟਨਾ ਦੱਸਦੇ ਹੋਏ ਲਿਖਿਆ, "ਬਹਾਵਲਨਗਰ ਘਟਨਾ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ। ਇਹ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨੀ ਫੌਜ ਅਤੇ ਪੰਜਾਬ ਪੁਲਿਸ ਵਿਚਕਾਰ ਝੜਪ ਹੋਈ ਸੀ।"


ਪੰਜਾਬ ਪੁਲਿਸ ਨੇ ਅੱਗੇ ਕਿਹਾ, "ਅਸੀਂ ਇਸਦੀ ਜਾਂਚ ਕਰਵਾ ਲਈ ਹੈ ਅਤੇ ਦੋਵਾਂ ਸੰਸਥਾਵਾਂ ਨੇ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰ ਲਿਆ ਹੈ। ਪਾਕਿਸਤਾਨੀ ਫੌਜ ਅਤੇ ਪੰਜਾਬ ਪੁਲਿਸ ਅੱਤਵਾਦੀਆਂ, ਬਦਮਾਸ਼ਾਂ ਅਤੇ ਖਤਰਨਾਕ ਅਪਰਾਧੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।"


ਇਹ ਵੀ ਪੜ੍ਹੋ: Sri muktsar sahib: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, 3 ਜ਼ਖ਼ਮੀ