ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲੇ ਜਾਣਗੇ। ਉਂਝ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਇਹ ਐਂਟਰੀ ਫੀਸ ਨਹੀਂ ਸਗੋਂ ਸਰਵਿਸ ਫੀਸ ਹੈ।


ਯਾਦ ਰਹੇ ਅਟਾਰੀ ਵਿਖੇ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਨੇ ਫੀਸ ਦੀ ਗੱਲ ਕਹੀ ਸੀ। ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਪਾਕਿਸਤਾਨ ਨੇ ਕਿਹਾ ਹੈ ਕਿ ਇਹ ਐਂਟਰੀ ਫੀਸ ਨਹੀਂ ਸਗੋਂ ਸਰਵਿਸ ਫੀਸ ਹੈ। ਇਹ ਹਰ ਯਾਤਰੀ ਤੋਂ ਵਸੂਲੀ ਜਾਏਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਹਰ ਅਮੀਰ-ਗਰੀਬ ਸਿੱਖ ਦਰਸ਼ਨ ਕਰਨਾ ਚਾਹੁੰਦਾ ਹੈ। ਫੀਸ ਲਾਉਣ ਨਾਲ ਕਈ ਲੋਕ ਇਸ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਪਾਕਿਸਤਾਨ ਨੂੰ ਕੋਈ ਫੀਸ ਨਹੀਂ ਵਸੂਲਣੀ ਚਾਹੀਦੀ।