ਜਗਜੀਤ ਕੌਰ ਦੇ ਆਇਸ਼ਾ ਬਣਨ 'ਤੇ ਰੌਲਾ, ਕੈਪਟਨ ਦੀ ਸ਼ਿਕਾਇਤ ਮਗਰੋਂ ਪਾਕਿ 'ਚ ਜਾਂਚ ਸ਼ੁਰੂ
ਏਬੀਪੀ ਸਾਂਝਾ | 30 Aug 2019 03:59 PM (IST)
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ ਹੈ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ।
ਚੰਡੀਗੜ੍ਹ: ਲਹਿੰਦੇ ਪੰਜਾਬ ਵਿੱਚ ਸਿੱਖ ਕੁੜੀ ਦੇ ਮੁਸਲਮਾਨ ਨਾਲ ਕਥਿਤ ਤੌਰ 'ਤੇ ਜ਼ਬਰੀ ਵਿਆਹ ਕਰਵਾਉਣ ਦੇ ਮਾਮਲੇ ਦੀ ਹੁਣ ਜਾਂਚ ਹੋਵੇਗੀ। ਚਹੁੰ ਪਾਸਿਓਂ ਦਬਾਅ ਦੇ ਕਾਰਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਸਖ਼ਤ ਅਲੋਚਨਾ ਕੀਤੀ ਸੀ। ਕੈਪਟਨ ਨੇ ਪਾਕਿਸਤਾਨ ਦੇ ਮੁੱਖ ਮੰਤਰੀ ਇਮਰਾਨ ਖ਼ਾਨ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਸਨਮੁਖ ਇਹ ਮਸਲਾ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਵਿਅਕਤੀ ਦੀ ਧੀ ਨਾਲ ਹੋਈ ਇਸ ਘਟਨਾ 'ਤੇ ਹੈਰਾਨੀ ਜਤਾਈ। ਇਹ ਵੀ ਪੜ੍ਹੋ- ਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ ਹੈ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦੇ ਪੁਲਿਸ ਥਾਣੇ ਵਿੱਚ ਪਰਿਵਾਰ ਨੇ ਜਗਜੀਤ ਕੌਰ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ਵਿੱਚ ਪਰਿਵਾਰ ਨੇ ਉਸ ਦੇ ਅਗ਼ਵਾ ਹੋਣ ਦੀ ਬਾਰੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਤੇ ਇਨਸਾਫ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆ ਸਕਦੀ ਹੈ।