Petrol Prices in Pakistan: ਪਾਕਿਸਤਾਨ 'ਚ ਡੀਜ਼ਲ-ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਪਾਕਿਸਤਾਨ 'ਚ ਅੱਜ ਤੋਂ ਡੀਜ਼ਲ ਪੈਟਰੋਲ 30 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਇਸ ਦਾ ਅਸਰ ਹਰ ਚੀਜ਼ ਦੀ ਕੀਮਤ 'ਤੇ ਪਵੇਗਾ। ਰਿਪੋਰਟਾਂ ਮੁਤਾਬਕ ਕੱਲ੍ਹ IMF ਦੀ ਗੱਲਬਾਤ ਫੇਲ ਹੋਣ ਤੋਂ ਬਾਅਦ ਅੱਜ ਅੱਧੀ ਰਾਤ ਤੋਂ ਪੈਟਰੋਲ ਦੀਆਂ ਕੀਮਤਾਂ 30 ਰੁਪਏ ਪ੍ਰਤੀ ਲੀਟਰ ਵਧ ਗਈਆਂ ਹਨ।

ਰਿਪੋਰਟਾਂ ਮੁਤਾਬਕ ਡੀਜ਼ਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ 30 ਰੁਪਏ ਦਾ ਵਾਧਾ ਹੋਇਆ ਹੈ। ਆਰਥਿਕ ਮਾਹਿਰ ਕੀਮਤਾਂ ਵਿੱਚ ਵਾਧੇ ਨੂੰ ਸਰਕਾਰ ਦੀ ਵੱਡੀ ਗਲਤੀ ਮੰਨ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੀਮਤਾਂ 'ਚ ਵਾਧੇ ਰਾਹੀਂ ਇਹ 'ਪੈਟਰੋਲ ਬੰਬ' ਪੂਰੇ ਦੇਸ਼ 'ਤੇ ਸੁੱਟਿਆ ਗਿਆ ਹੈ।

ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਵੱਲੋਂ ਵਸਤੂਆਂ 'ਤੇ ਸਬਸਿਡੀ ਖਤਮ ਕਰਨ 'ਤੇ ਜ਼ੋਰ ਦੇਣ ਤੋਂ ਬਾਅਦ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਅਤੇ ਹਲਕਾ ਡੀਜ਼ਲ ਦੀਆਂ ਕੀਮਤਾਂ ਵਿੱਚ 27 ਮਈ ਤੋਂ 30 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜੀਓ ਟੀਵੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਹੁਣ ਪਾਕਿਸਤਾਨ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਇਸ ਤਰ੍ਹਾਂ ਹੋਣਗੀਆਂ।

ਪਾਕਿਸਤਾਨ ਵਿੱਚ ਨਵੀਆਂ ਕੀਮਤਾਂ (ਪ੍ਰਤੀ ਲਿਟਰ)ਪੈਟਰੋਲ - 179.86 ਰੁਪਏਡੀਜ਼ਲ - 174.15 ਰੁਪਏਮਿੱਟੀ ਦਾ ਤੇਲ - 155.56 ਰੁਪਏਹਲਕਾ ਡੀਜ਼ਲ - 148.31 ਰੁਪਏ

ਇਹ ਵੀ ਪੜ੍ਹੋ:  Crude Oil Price: ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਕੱਚੇ ਤੇਲ 'ਤੇ ਇਹ ਬਿਆਨ ਦੇ ਕੇ ਵਧਾਈ ਭਾਰਤ ਦੀ ਮੁਸੀਬਤ!