ਲਾਹੌਰ: ਨਵੇਂ ਸਾਲ ‘ਚ ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨਜ਼ ਨੇ ਆਪਣੇ ਪਾਈਲਟਾਂ ਤੇ ਕਰੂ ਮੈਂਬਰਾਂ ਨੂੰ ਵਜ਼ਨ ਘੱਟ ਕਰਨ ਦਾ ਆਦੇਸ਼ ਦਿੱਤਾ ਹੈ। ਪੀਆਈਏ ਮੁਤਾਬਕ, ਜੇਕਰ ਵਜ਼ਨ ਤੈਅ ਸੀਮਾ ਤੋਂ ਜ਼ਿਆਦਾ ਹੋਇਆ ਤਾਂ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਵੀ ਏਅਰਲਾਈਨਜ਼ ਨੇ 2016 ‘ਚ ਕਰੂ ਮੈਂਬਰਾਂ ਨੂੰ ਵਜ਼ਨ ਘੱਟ ਕਰਨ ਲਈ ਕਿਹਾ ਸੀ।

ਪੀਆਈਏ ਨੇ ਆਪਣੇ ਕਰਮਚਾਰੀਆਂ ਨੂੰ ਸਰਕੂਲੇਸ਼ਨ ਜਾਰੀ ਕੀਤਾ ਹੈ। ਇਸ ‘ਚ ਕਿਸੇ ਦਾ ਵਜ਼ਨ ਤੈਅ ਸੀਮਾ 13.6 ਕਿਲੋ ਤਕ ਜ਼ਿਆਦਾ ਹੁੰਦਾ ਹੈ ਤਾਂ ਉਸ ਨੂੰ ਆਪਣਾ ਵਜ਼ਨ ਘੱਟ ਕਰਨਾ ਪਵੇਗਾ। ਇਸ ਦੇ ਨਾਲ ਵਧੇ ਹੋਏ ਵਜ਼ਨ ਨੂੰ ਹਰ ਮਹੀਨੇ 2.3 ਕਿਲੋ ਤਕ ਘੱਟ ਕਰਨਾ ਪਵੇਗਾ।



ਇਸ ਦੀ ਜਾਂਚ 31 ਜਨਵਰੀ ਨੂੰ ਕੀਤੀ ਜਾਵੇਗੀ ਤੇ ਵਜ਼ਨ ਜ਼ਿਆਦਾ ਹੋਣ ‘ਤੇ ਉਨ੍ਹਾਂ ਨੂੰ ਮੈਡੀਕਲ ਸੈਂਟਰ ਭੇਜਿਆ ਜਾਵੇਗਾ ਤਾਂ ਜੋ ਕਰੂ ਮੈਂਬਰ ਆਪਣਾ ਵਜ਼ਨ ਘੱਟ ਕਰਨ ‘ਤੇ ਫੋਕਸ ਕਰ ਸਕਣ। ਸਰਕੂਲਰ ਮੁਤਾਬਕ ਇੱਕ ਫਰਵਰੀ ਤਕ 11.33 ਕਿਲੋ ਵਜ਼ਨ ਘੱਟ ਕਰਨ ਦੀ ਛੋਟ ਹੈ। ਇਸ ਤੋਂ ਬਾਅਦ ਇੱਕ ਜੁਲਾਈ ਤੋਂ ਬਾਅਦ ਇਸ ‘ਚ ਸਖ਼ਤੀ ਵਰਤੀ ਜਾਵੇਗੀ।