ਕਾਂਗੋ ਦੇ ਕੋਲਵੇਜ਼ੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ, ਜਿਸ ਦਾ ਦ੍ਰਿਸ਼ ਕੋਈ ਵੀ ਦੇਖ ਕੇ ਸਹਿਮ ਜਾਵੇ। ਵੀਡੀਓ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜਿਵੇਂ ਹੀ ਜਹਾਜ਼ ਰਨਵੇ ‘ਤੇ ਉਤਰਾ, ਉਸਦਾ ਪਿਛਲਾ ਹਿੱਸਾ ਅਚਾਨਕ ਹੀ ਅੱਗ ਦੇ ਭਿਆਨਕ ਗੋਲੇ ਵਿੱਚ ਤਬਦੀਲ ਹੋ ਗਿਆ। ਇਸ ਡਰਾਉਣੇ ਮੰਜ਼ਰ ਵਿੱਚ ਜਹਾਜ਼ ਵਿੱਚ ਬੈਠੇ ਯਾਤਰੀਆਂ ਅਤੇ ਅਧਿਕਾਰੀਆਂ ਦੀ ਘਬਰਾਹਟ ਤੇ ਹੜਬੜਾਹਟ ਵੀ ਦਿਖ ਰਹੀ ਸੀ।

Continues below advertisement

ਜਾਣਕਾਰੀ ਮੁਤਾਬਕ, ਇਸ ਜਹਾਜ਼ ਵਿਚ ਕਾਂਗੋ ਦੇ ਖਾਣ ਮੰਤਰੀ ਲੂਈਸ ਵਾਟਮ ਕਾਬਾਮਬਾ ਅਤੇ ਦੇਸ਼ ਦੇ ਕਈ ਉੱਚ ਅਧਿਕਾਰੀ ਸਵਾਰ ਸਨ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਐਂਬਰੇਅਰ ERJ-145LR (ਰਜਿਸਟ੍ਰੇਸ਼ਨ D2-AJB) ਸੀ, ਜਿਸਨੂੰ ਐਅਰਜੈੱਟ ਅੰਗੋਲਾ ਚਲਾ ਰਹੀ ਸੀ। ਇਹ ਜਹਾਜ਼ ਕਿਨਸ਼ਾਸਾ ਤੋਂ ਲੁਆਲਾਬਾ ਸੂਬੇ ਦੇ ਕੋਲਵੇਜ਼ੀ ਲਈ ਉਡਾਨ ‘ਤੇ ਸੀ।

ਇੰਝ ਵਾਪਰਿਆ ਹਾਦਸਾ

Continues below advertisement

ਰਿਪੋਰਟਾਂ ਮੁਤਾਬਕ, ਜਹਾਜ਼ ਜਿਵੇਂ ਹੀ ਰਨਵੇ 29 ‘ਤੇ ਉਤਰਾ, ਉਹ ਕੰਟਰੋਲ ਤੋਂ ਬਾਹਰ ਹੋ ਗਿਆ। ਮੁੱਖ ਲੈਂਡਿੰਗ ਗਿਅਰ ਟੁੱਟਣ ਕਾਰਨ ਜਹਾਜ਼ ਰਨਵੇ ਤੋਂ ਬਾਹਰ ਪਲਟ ਗਿਆ ਅਤੇ ਉਸਦਾ ਪਿਛਲਾ ਹਿੱਸਾ ਅੱਗ ਦੀ ਲਪੇਟ ਵਿੱਚ ਆ ਗਿਆ। ਵੀਡੀਓ ਵਿੱਚ ਇਹ ਵੀ ਦਿਖਾਈ ਦਿੰਦਾ ਹੈ ਕਿ ਮਜ਼ਦੂਰ ਅਤੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਯਾਤਰੀ ਘਬਰਾਹਟ ਵਿੱਚ ਜਹਾਜ਼ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।

ਜਹਾਜ਼ ਪੂਰੀ ਤਰ੍ਹਾਂ ਸੜ ਹੋਇਆ ਸੁਆਹ

ਕਾਂਗੋ ਦੇ ਮੰਤਰੀ ਦੇ ਸੰਚਾਰ ਸਲਾਹਕਾਰ, ਇਸਾਕ ਨਯੇਮਬੋ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਕਿਸੇ ਯਾਤਰੀ ਜਾਂ ਕ੍ਰੂ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ ਜਹਾਜ਼ ਪੂਰੀ ਤਰ੍ਹਾਂ ਸੜ ਚੁੱਕਾ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਅੱਗ ਕਿਵੇਂ ਲੱਗੀ ਅਤੇ ਇਸ ਪੂਰੇ ਹਾਦਸੇ ਦੇ ਪਿੱਛੇ ਅਸਲ ਕਾਰਣ ਕੀ ਸਨ।

ਹਾਦਸੇ ਦਾ ਸਮਾਂ ਅਤੇ ਪਿਛੋਕੜਮੰਤਰੀ ਨੂੰ ਕੋਲਵੇਜ਼ੀ ਨੇੜੇ ਕਾਲੋਂਡੋ ਖਾਨ ਦਾ ਦੌਰਾ ਕਰਨਾ ਸੀ, ਜਿੱਥੇ ਹਾਲ ਹੀ ਵਿੱਚ ਭਾਰੀ ਬਾਰਿਸ਼ ਕਾਰਨ ਪੁਲ ਢਹਿ ਜਾਣ ਨਾਲ ਦਰਜਨਾਂ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜਹਾਜ਼ ਦੇ ਹਾਦਸੇ ਦੇ ਤੁਰੰਤ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇੱਕ ਵੱਡੀ ਤ੍ਰਾਸਦੀ ਟਲ ਗਈ।ਇਸ ਪੂਰੇ ਹਾਦਸੇ ਦੀ ਜਾਂਚ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾ ਰਹੀ ਹੈ ਕਿ ਇਹ ਤਕਨੀਕੀ ਖਰਾਬੀ ਕਾਰਨ ਹੋਇਆ ਜਾਂ ਫਿਰ ਰਨਵੇ ਦੀ ਖਰਾਬ ਹਾਲਤ ਇਸ ਦਾ ਕਾਰਣ ਬਣੀ।