ਕਾਠਮੰਡੂ: ਫੇਮਸ ਮਲਟੀਲੇਅਰ ਇੰਟਰਨੈਟ ਗੇਮ ‘ਪੱਬਜੀ’ ਨੂੰ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਨੇਪਾਲ ‘ਚ ਬੈਨ ਕਰ ਦਿੱਤਾ ਗਿਆ। ਇਸ ਦੇ ਪਿੱਛੇ ਦਾ ਕਾਰਨ ਹੈ ਕਿ ਇਸ ਖੇਡ ‘ਚ ਨੌਜਵਾਨਾਂ ਤੇ ਬੱਚਿਆਂ ਦੇ ਵਿਹਾਰ ‘ਤੇ ਨਕਾਰਾਤਮਕ ਪ੍ਰਭਾਅ ਪੈ ਰਿਹਾ ਹੈ।

ਨੇਪਾਲੀ ਮੀਡੀਆ ਮੁਤਾਬਕ ਨੇਪਾਲ ਦੂਰਸੰਚਾਰ ਅਥਾਰਟੀ ਨੇ ਸਾਰੇ ਇੰਟਰਨੈਟ ਅਤੇ ਮੋਬਾਇਲ ਸੇਵਾ ਪ੍ਰੋਵਾਇਡਰਾਂ ਨੂੰ ਪੱਬਜੀ ਦੇ ਨਾਂਅ ਤੋਂ ਫੇਮਸ ‘ਪਲੇਅਰ ਅਨਨੋਨਸ ਬੈਟਲਗ੍ਰਾਉਂਡ’ ਨੂੰ ਵੀਰਵਾਰ ਨੂੰ ਬੈਨ ਕਰਨ ਦਾ ਆਦੇਸ਼ ਦਿੱਤਾ ਸੀ। ਪੁਲਿਸ ਮੁਤਾਬਕ ਬੈਨ ਤੋਂ ਬਾਅਦ ਜੇਕਰ ਕੋਈ ਇਸ ਗੇਮ ਨੂੰ ਖੇਡਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਸ ਦੇ ਆਦੇਸ਼ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਦਿੱਤੇ ਹਨ। ਜਿਨ੍ਹਾਂ ਦਾ ਮੰਨਣਾ ਹੈ ਕਿ ਇਸ  ਗੇਮ ਨਾਲ ਨੌਜਵਾਨਾਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।