ਨਵੀਂ ਦਿੱਲੀ: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਜੋ ਬਾਇਡਨ ਨੇ ਡੌਨਾਲਡ ਟਰੰਪ ਨੂੰ ਵੱਡੀ ਮਾਤ ਦਿੱਤੀ। ਜਿੱਤ ਤੋਂ ਬਾਅਦ ਬਾਇਡਨ ਨੇ ਅਮਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਾਰਜ਼ਗੀ ਤੇ ਕੱਟੜ ਬਿਆਨਬਾਜ਼ੀ ਨੂੰ ਪਿੱਛੇ ਛੱਡ ਕੇ ਇਕ ਰਾਸ਼ਟਰ ਦੇ ਰੂਪ 'ਚ ਇਕੱਠੇ ਚੱਲੀਏ।


ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜਿੱਤ ਦਰਜ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜੋ ਬਾਇਡਨ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਧਾਈ ਦਿੱਤੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕੀ ਸਬੰਧਾਂ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ 'ਚ ਉਨ੍ਹਾਂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ।


ਮੋਦੀ ਨੇ ਆਪਣੇ ਟਵੀਟ 'ਚ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਦੀ ਜਿੱਤ ਨੂੰ ਭਾਰਤੀ-ਅਮਰੀਕੀਆ ਲਈ ਮਾਣ ਦੀ ਗੱਲ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, 'ਜੋ ਬਾਇਡਨ ਸ਼ਾਨਦਾਰ ਜਿੱਤ ਲਈ ਤਹਾਨੂੰ ਵਧਾਈ। ਬਤੌਰ ਉਪ ਰਾਸ਼ਟਰਪਤੀ, ਭਾਰਤ-ਅਮਰੀਕਾ ਸਬੰਧਾਂ ਨੂੰ ਮਜਬੂਤ ਕਰਨ 'ਚ ਤੁਹਾਡਾ ਯੋਗਦਾਨ ਮਹੱਤਵਪੂਰਨ ਸੀ। ਮੈਂ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਜ਼ਿਆਦਾ ਉਚਾਈਆਂ 'ਤੇ ਲਿਜਾਣ ਲਈ ਇਕ ਵਾਰ ਫਿਰ ਇਕੱਠੇ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।'


ਉਨ੍ਹਾਂ ਕਿਹਾ ਕਮਲਾ ਹੈਰਿਸ, 'ਤਹਾਨੂੰ ਸ਼ੁੱਭਕਾਮਨਾਵਾਂ, ਤੁਹਾਡੀ ਜਿੱਤ ਮਾਰਗਦਰਸ਼ਕ ਹੈ ਤੇ ਸਾਰੇ ਭਾਰਤੀ-ਅਮਰੀਕੀਆਂ ਲਈ ਵੀ ਮਾਣ ਦੀ ਗੱਲ ਹੈ।'





ਰਾਸ਼ਟਰਪਤੀ ਰਾਮਨਾਥਕੋਵਿੰਦ ਨੇ ਵੀ ਸ਼ਨੀਵਾਰ ਡੈਮੋਕ੍ਰੇਟ ਲੀਡਰ ਜੋ ਬਾਇਡਨ ਨੂੰ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਉਹ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ।





ਟਰੰਪ ਨੂੰ ਹਰਾ ਕੇ ਵਾਈਟ ਹਾਊਸ 'ਚ ਜਗ੍ਹਾ ਪਾਉਣ ਵਾਲੇ ਬਾਇਡਨ ਅਮਰੀਕੀ ਇਤਿਹਾਸ 'ਚ ਹੁਣ ਤਕ ਦੇ ਸਭ ਤੋਂ ਉਮਰ ਦਰਾਜ ਰਾਸ਼ਟਰਪਤੀ ਹੋਣਗੇ। ਸੀਐਨਐਨ ਦੀ ਰਿਪੋਰਟ ਮੁਤਾਬਕ ਪੈਂਸਿਲਵੇਨੀਆ ਸੂਬੇ 'ਚ ਜਿੱਤ ਦਰਜ ਕਰਨ ਤੋਂ ਬਾਅਦ 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਇਸ ਸੂਬੇ 'ਚ ਜਿੱਤ ਤੋਂ ਬਾਅਦ ਬਾਇਡਨ ਦੇ 270 ਤੋਂ ਜ਼ਿਆਦਾ ਇਲੈਕਟੋਰਲ ਕਾਲੇਜ ਵੋਟ ਮਿਲ ਗਏ ਜੋ ਜਿੱਤ ਲਈ ਜ਼ਰੂਰੀ ਹਨ।


US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ