ਐਬਟਸਫੋਰਡ: ਪੁਲਿਸ ਨੇ ਲੋਕਾਂ ਨੂੰ ਇੱਕ ਪੰਜਾਬੀ ਨੌਜਵਾਨ ਤੋਂ ਬੱਚ ਕੇ ਰਹਿਣ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ, ਇਸ ਨੌਜਵਾਨ ਦੀ ਮੌਜੂਦਗੀ ਹੋਰਾਂ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਪੰਜਾਬੀ ਨੌਜਵਾਨ ਦੀ ਸ਼ਨਾਖ਼ਤ ਵਰਿੰਦਰਪਾਲ ਗਿੱਲ ਵਜੋਂ ਹੋਈ ਹੈ।


ਵਰਿੰਦਰਪਾਲ ਗਿੱਲ ਦੀ ਉਮਰ 19 ਸਾਲ ਅਤੇ ਉਸਦਾ ਕੱਦ 6'2" ਦੱਸਿਆ ਜਾ ਰਿਹਾ ਹੈ। ਉਸਨੂੰ VP ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ, ਵਰਿੰਦਰਪਾਲ ਗਿੱਲ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗਵਾਰ ਵਿੱਚ ਸ਼ਾਮਿਲ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ, ਜ਼ਿਆਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ 'ਤੇ ਹੀ ਹੁੰਦੀਆਂ ਹਨ, ਅਤੇ ਇਸੇ ਲਈ ਵਰਿੰਦਰਪਾਲ ਗਿੱਲ ਦੀ ਮੌਜੂਦਗੀ ਲੋਕਾਂ ਦੀ ਸੁਰਖਿਆ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।


ਐਬਟਸਫੋਰਡ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖ਼ਤਰਾ ਹੈ, ਅਤੇ ਓਹ ਖੁਦ ਵੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਇਨ੍ਹਾਂ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਕਾਫੀ ਵਧ ਗਈ ਹੈ।