ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਵਿਚਾਲੇ 15 ਅਕਤੂਬਰ ਨੂੰ ਬਹਿਸ ਨਹੀਂ ਹੋਵੇਗੀ। ਇਸ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।


ਟਰੰਪ ਨੇ ਵਰਚੂਅਲ ਬਹਿਸ ਕਰਾਏ ਜਾਣ 'ਤੇ ਉਸ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਸ ਨੂੰ ਸਮੇਂ ਦੀ ਬਰਬਾਦੀ ਕਰਾਰ ਦਿੱਤਾ ਹੈ। ਰਾਸ਼ਟਰਪਤੀ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ 15 ਅਕਤੂਬਰ ਨੂੰ ਡਿਜ਼ੀਟਲ ਮਾਧਿਅਮ ਰਾਹੀਂ ਬਹਿਸ ਕਰਾਉਣ ਦਾ ਫੈਸਲਾ ਲਿਆ ਸੀ।


ਖੇਤੀ ਬਿੱਲਾਂ 'ਤੇ ਕੈਪਟਨ ਦੇ ਸੁਖਬੀਰ ਬਾਦਲ ਨੂੰ ਤਿੰਨ ਸਵਾਲ


ਦਿੱਲੀ ਹਾਈਕੋਰਟ ਵੱਲੋਂ ਹਵਾਰਾ ਦੇ ਕੇਸਾਂ ਦਾ ਰਿਕਾਰਡ ਤਿਆਰ ਕਰਨ ਦੇ ਆਦੇਸ਼

ਪਹਿਲਾਂ ਬਹਿਸ 'ਚ ਬਾਇਡਨ 'ਤੇ ਖੁਦ ਦੇ ਜੇਤੂ ਹੋਣ ਦਾ ਐਲਾਨ ਕਰਨ ਵਾਲੇ ਟਰੰਪ ਨੇ ਕਿਹਾ ਸੀ ਉਹ ਮਿਆਂਮੀ 'ਚ ਹੋਣ ਵਾਲੀ ਬਹਿਸ ਦਾ ਨਤੀਜਾ ਵੀ ਇਹੀ ਰਹਿਣ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਸੀ, ਕਮਿਸ਼ਨ ਨੇ ਬਹਿਸ ਦੀ ਸ਼ੈਲੀ 'ਚ ਬਦਲਾਅ ਕਰ ਦਿੱਤਾ ਹੈ ਤੇ ਇਹ ਮੈਨੂੰ ਸਵੀਕਾਰ ਨਹੀਂ ਹੈ। ਮੈਂ ਉਨ੍ਹਾਂ ਨੂੰ ਪਹਿਲੀ ਬਹਿਸ 'ਚ ਹਰਾ ਦਿੱਤਾ ਸੀ।ਟਰੰਪ ਨੇ ਇਲਜ਼ਾਮ ਲਾਇਆ ਸੀ ਕਿ ਕਮਿਸ਼ਨ ਤੇ ਹਰ ਕੋਈ ਬਾਇਡਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


ਚੀਨ ਦਾ ਦਾਅਵਾ: ਪਿਛਲੇ ਸਾਲ ਹੀ ਕਈ ਥਾਵਾਂ 'ਤੇ ਫੈਲ ਚੁੱਕਾ ਸੀ ਕੋਰੋਨਾ, ਸਭ ਤੋਂ ਪਹਿਲਾਂ ਦਿੱਤੀ ਜਾਣਕਾਰੀ

ਵਜ਼ੀਫਾ ਘੋਟਾਲੇ ਖਿਲਾਫ ਸੰਤ ਸਮਾਜ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ 'ਚ ਚੱਕਾ ਜਾਮ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ