ਬ੍ਰਿਟੇਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਪੋਤਰੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੇ ਰਾਣੀ ਐਲਿਜ਼ਾਬੇਥ ਨੂੰ ਬਿਨਾਂ ਦੱਸੇ ਆਪਣੇ ਆਪਣੇ ਨੂੰ ਸ਼ਾਹੀ ਪਰਿਵਾਰ ਤੋਂ ਵੱਖ ਕਰ ਲਿਆ ਹੈ। ਜੋੜੇ ਵੱਲੋਂ ਆਪਣੇ ਇਸ ਫੈਸਲੇ ਬਾਰੇ ਪਰਿਵਾਰ 'ਚ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ। ਸ਼ਾਹੀ ਜੋੜਾ ਹੁਣ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿੱਚ ਸਮਾਂ ਬਤੀਤ ਕਰੇਗਾ।
ਹੈਰੀ ਤੇ ਮੇਗਨ ਦਾ ਇੱਕ ਬੱਚਾ ਵੀ ਹੈ। ਇਸ ਜੋੜੇ ਦਾ ਕਹਿਣਾ ਹੈ ਕਿ ਉਹ ਸ਼ਾਹੀ ਪਰਿਵਾਰ ਵਿੱਚ ‘ਪ੍ਰਗਤੀਸ਼ੀਲ ਤੇ ਨਵੀਂ ਭੂਮਿਕਾ’ ਪੈਦਾ ਕਰਨ ਦੇ ਨਾਲ-ਨਾਲ ‘ਵਿੱਤੀ ਤੌਰ‘ ਤੇ ਸਵੈ-ਨਿਰਭਰ ਬਣਨਾ ਚਾਹੁੰਦੇ ਹਨ।
ਹੈਰੀ ਤੇ ਮੇਗਨ ਦਾ ਕਹਿਣਾ ਹੈ ਕਿ ਦੋਵਾਂ ਨੇ ਕਈ ਮਹੀਨੇ ਦੀ ਆਪਸੀ ਗੱਲਬਾਤ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਹੈ।
ਇਨ੍ਹਾਂ ਦੇ ਇਸ ਫੈਸਲੇ ਦੀ ਝਲਕ ਲੋਕਾਂ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵੀ ਮਿਲੀ ਸੀ। ਦੋਵੇਂ ਉਸ ਸਮੇਂ ਅਫਰੀਕਾ ਦੀ ਯਾਤਰਾ ਕਰ ਰਹੇ ਸਨ ਤੇ ਉਨ੍ਹਾਂ ਉੱਤੇ ਇੱਕ ਟੀਵੀ ਡਾਕੂਮੈਂਟਰੀ ਫ਼ਿਲਮਾਈ ਜਾ ਰਹੀ ਸੀ।
ਇਸ ਡਾਕੂਮੈਂਟਰੀ ਵਿੱਚ, ਮੇਗਨ ਨੇ ਇਕਬਾਲ ਕੀਤਾ ਸੀ ਕਿ ਸ਼ਾਹੀ ਜ਼ਿੰਦਗੀ ਉਸ ਲਈ 'ਮੁਸ਼ਕਲ' ਰਹੀ ਹੈ ਤੇ ਹਰ ਸਮੇਂ ਮੀਡੀਆ ਦੀਆਂ ਨਜ਼ਰਾਂ 'ਚ ਰਹਿਣ ਦੀ ਤਿਆਰੀ ਉਨ੍ਹਾਂ ਨਹੀਂ ਕੀਤੀ ਸੀ।
ਮੇਗਨ ਨੇ ਇਹ ਵੀ ਦੱਸਿਆ ਕਿ ਉਸਦੇ ਬ੍ਰਿਟਿਸ਼ ਮਿੱਤਰਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਅਖਬਾਰਾਂ ਉਸ ਦਾ ਜੀਵਨ ਬਰਬਾਦ ਕਰ ਸਕਦੀਆਂ ਹਨ। ਪਿਛਲੇ ਸਾਲ ਦੇ ਅੰਤ ਵਿੱਚ, ਪ੍ਰਿੰਸ ਹੈਰੀ ਨੇ ਦੱਸਿਆ ਸੀ ਕਿ ਉਹ ਤੇ ਮੇਗਨ ਇੱਕ ਅਖ਼ਬਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅਖ਼ਬਾਰ ਨੇ ਗੈਰ ਕਾਨੂੰਨੀ ਢੰਗ ਨਾਲ ਮੇਗਨ ਦਾ ਨਿੱਜੀ ਪੱਤਰ ਪ੍ਰਕਾਸ਼ਤ ਕੀਤਾ ਸੀ।
ਸ਼ਾਹੀ ਜੋੜੇ ਦਾ ਕਹਿਣਾ ਹੈ ਕਿ ਉਹ ਆਪਣਾ ਸਮਾਂ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿੱਚ ਬਿਤਾਉਣਗੇ ਤੇ ਨਾਲ ਹੀ ਇੱਕ ਨਵੀਂ ‘ਚੈਰੀਟੇਬਲ ਸੰਸਥਾ’ ਦੀ ਸ਼ੁਰੂਆਤ ਕਰਨਗੇ। ਪਿਛਲੇ ਸਾਲ ਕ੍ਰਿਸਮਸ ਤੋਂ ਬਾਅਦ, ਹੈਰੀ ਤੇ ਮੇਗਨ ਨੇ ਸ਼ਾਹੀ ਕੰਮ ਤੋਂ ਲੰਮਾ ਸਮਾਂ ਕੱਢਿਆ ਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਮਾਂ ਬਿਤਾਇਆ ਸੀ।
ਪ੍ਰਿੰਸ ਹੈਰੀ ਤੇ ਮੇਗਨ ਨੇ ਛੱਡੀ ਸ਼ਾਹੀ ਵਿਰਾਸਤ, ਹੁਣ ਆਪਣੇ ਪੈਰਾਂ 'ਤੇ ਹੋਣਗੇ ਖੜ੍ਹੇ
ਏਬੀਪੀ ਸਾਂਝਾ
Updated at:
09 Jan 2020 08:30 PM (IST)
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਪੋਤਰੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੇ ਰਾਣੀ ਐਲਿਜ਼ਾਬੇਥ ਨੂੰ ਬਿਨਾਂ ਦੱਸੇ ਆਪਣੇ ਆਪਣੇ ਨੂੰ ਸ਼ਾਹੀ ਪਰਿਵਾਰ ਤੋਂ ਵੱਖ ਕਰ ਲਿਆ ਹੈ। ਜੋੜੇ ਵੱਲੋਂ ਆਪਣੇ ਇਸ ਫੈਸਲੇ ਬਾਰੇ ਪਰਿਵਾਰ 'ਚ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ। ਸ਼ਾਹੀ ਜੋੜਾ ਹੁਣ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿੱਚ ਸਮਾਂ ਬਤੀਤ ਕਰੇਗਾ।
- - - - - - - - - Advertisement - - - - - - - - -