ਲੰਡਨ: ਕਸ਼ਮੀਰ 'ਚ ਤਣਾਅ ਦਾ ਸੇਕ ਬ੍ਰਿਟੇਨ ਤੱਕ ਪਹੁੰਚਿਆ ਹੈ। ਸ਼ਨੀਵਾਰ ਨੂੰ ਭਾਰਤੀ ਹਾਈ ਕਮਿਸ਼ਨ ਸਾਹਮਣੇ ਪ੍ਰਦਰਸ਼ਨ ਕਰ ਰਹੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਸਕੌਟਲੈਂਡ ਯਾਰਡ ਦਾ ਕਹਿਣਾ ਕਿ ਬ੍ਰਿਟੇਨ ਵਿੱਚ ਕਸ਼ਮੀਰੀ ਤੇ ਖਾਲਿਸਤਾਨ ਹਮਾਇਤੀ ਸੰਗਠਨਾਂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਮਾਇਤੀਆਂ ਵਿਚਾਲੇ ਤਿੱਖੀ ਝੜਪ ਹੋਈ।
ਕਸ਼ਮੀਰ ਸਮਰਥਕਾਂ ਨੇ ਨਰਾ-ਏ-ਤਕਬੀਰ ਤੇ ਅੱਲਾ-ਹੂ-ਅਕਬਰ ਦੇ ਨਾਅਰੇ ਲਾਏ। ਭਾਰਤੀ ਹਾਈ ਕਮਿਸ਼ਨ ਸਾਹਮਣੇ ਕਸ਼ਮੀਰੀ ਤੇ ਖ਼ਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸੀ ਜਦਕਿ ਦੂਜਾ ਗੁੱਟ ਮੋਦੀ ਦੇ ਸਮਰਥਨ ਵਿੱਚ ਨਾਅਰੇ ਲਾ ਰਿਹਾ ਸੀ।
ਇਹ ਝੜਪਾਂ ਓਵਰਸੀਜ਼ ਪਾਕਿਸਤਾਨੀ ਵੈਲਫੇਅਰ ਕੌਂਸਲ ਤੇ ਸਿੱਖਸ ਫਾਰ ਜਸਟਿਸ ਤੇ ਬ੍ਰਿਟੇਨ ਫ੍ਰੈਂਡਸ ਆਫ਼ ਇੰਡੀਆ ਸੁਸਾਇਟੀ ਸਮੂਹ ਦੇ ਲੋਕਾਂ 'ਚ ਝੜਪ ਹੋਈ। ਝੜਪ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ।