ਲਾਹੌਰ: ਹਿੰਦੂ ਭਾਈਚਾਰੇ ਖਿਲਾਫ ਆਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਫੈਜ਼ਾਯੁਲ ਹਸਨ ਚੌਹਾਨ ਨੂੰ ਲਹਿੰਦੇ ਪੰਜਾਬ ਪ੍ਰਾਂਤ ਦੇ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਹਿੰਦੂ ਭਾਈਚਾਰੇ ਨੂੰ ਅਪਮਾਨਜਨਕ ਟਿੱਪਣੀ ਕਰਨ 'ਤੇ ਭਾਰੀ ਆਲੋਚਨਾ ਦਾ ਸਾਹਮਣਾ ਕਰਨ ਮਗਰੋਂ ਪਿਛਲੇ ਸਾਲ ਮਾਰਚ ਵਿੱਚ ਵੀ ਚੌਹਾਨ ਨੂੰ ਸੂਬਾਈ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਪਾਕਿਸਤਾਨੀ ਅਖ਼ਬਾਰ 'ਦ ਡਾਊਨ' ਅਨੁਸਾਰ ਚੌਹਾਨ, ਜੋ ਪਹਿਲਾਂ ਉਪ ਨਿਵੇਸ਼ੀ ਤੇ ਸੂਚਾਨਾ ਤੇ ਪ੍ਰਸਾਰਣ ਮੰਤਰਾਲਾ ਸੰਭਾਲ ਰਿਹਾ ਸੀ, ਦੀ ਸੋਮਵਾਰ ਨੂੰ ਛੁੱਟੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਚੌਹਾਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਵਾਧੂ ਚਾਰਜ ਸੰਭਾਲਦੇ ਸੀ। ਹੁਣ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਮਗਰੋਂ ਉਹ ਹੁਣ ਸਿਰਫ ਉਪ ਮੰਤਰੀ ਦੇ ਪੋਰਟਫੋਲੀਓ ਨੂੰ ਸੰਭਾਲਣਗੇ।
ਹਾਲਾਂਕਿ ਇਹ ਖ਼ਬਰ ਚੌਹਾਨ ਲਈ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਸ ਨੂੰ ਵੀ ਇਸ ਬਾਰੇ ਕੋਈ ਸੂਚਨਾ ਨਹੀਂ ਸੀ। ਜ਼ਿਕਰਯੋਗ ਹੈ ਕਿ ਚੌਹਾਨ ਨੂੰ ਦੂਜੀ ਵਾਰ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ।