ਕੈਨੇਡਾ ’ਚ ਫਿਰ ਪੰਜਾਬੀ ਦਾ ਕਤਲ
ਏਬੀਪੀ ਸਾਂਝਾ
Updated at:
28 Nov 2018 10:20 AM (IST)
ਸੰਕੇਤਕ ਤਸਵੀਰ
NEXT
PREV
ਵੈਨਕੂਵਰ- ਸਰੀ ਵਿੱਚ ਸੋਮਵਾਰ ਨੂੰ ਇੱਕ ਭੰਗੜਾ ਪ੍ਰਮੋਟਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸ਼ਖ਼ਸ ਪੰਜਾਬ ਨਾਲ ਸਬੰਧ ਰੱਖਦਾ ਹੈ। ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (IHIT) ਮੁਤਾਬਕ ਮ੍ਰਿਤਕ ਦੀ ਪਛਾਣ 41 ਸਾਲਾ ਰੰਜੀਵ ਸੰਘਾ ਵਜੋਂ ਹੋਈ ਹੈ।
RCMP ਅਫਸਰਾਂ ਦਾ ਕਹਿਣਾ ਹੈ ਕਿ 146 ਸਟ੍ਰੀਟ ਤੇ ਹਾਈਵੇਅ 10 ਦੇ ਇਲਾਕੇ ਵਿੱਚ ਸੰਘਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਤੋਂ ਕਰੀਬ ਇੱਕ ਘੰਟੇ ਬਾਅਦ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ। ਹਮਲਾਵਰਾਂ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਵੇਖਿਆ ਗਿਆ ਸੀ।
ਸੰਘਾ ਦੇ ਕਤਲ ਦਾ ਮਾਮਲਾ ਇੱਕ ਮਿੱਥ ਕੇ ਕੀਤਾ ਗਿਆ ਹਮਲਾ ਮੰਨਿਆ ਜਾ ਰਿਹਾ ਹੈ। ਜਾਂਚ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਹਮਲੇ ਬਾਰੇ ਬਿਆਨ ਦੇਣ ਦੀ ਅਪੀਲ ਕੀਤੀ ਹੈ। ਇਸ ਹਮਲੇ ਦੇ ਕਾਰਨਾਂ ਬਾਰੇ ਵੀ ਅਜੇ ਤਕ ਕੁਝ ਪਤਾ ਨਹੀਂ ਲੱਗਿਆ।

- - - - - - - - - Advertisement - - - - - - - - -