ਸਰੀ: ਕੈਨੇਡਾ ਦੇ ਸਰੀ ਵਿੱਚ ਐਤਵਾਰ ਰਾਤ ਰੈਸਟੋਰੈਂਟ ਦੇ ਬਾਹਰ ਹੋਏ ਝਗੜੇ ਤੋਂ ਬਾਅਦ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਦਾ ਸ਼ਿਕਾਰ ਹੋਏ ਸ਼ਖਸ ਦੀ ਪਛਾਣ 48 ਸਾਲਾ ਲਖਵਿੰਦਰ ਸਿੰਘ ਬੱਲ ਵਜੋਂ ਹੋਈ ਹੈ।


ਪੁਲਿਸ ਨੇ ਐਤਵਾਰ ਰਾਤ ਕਰੀਬ 9 ਵਜੇ ਮੌਕੇ 'ਤੇ ਪਹੁੰਚ ਕੇ ਮੈਕਡੌਨਲਡ ਰੈਸਟੋਰੈਂਟ ਦੇ ਪਾਰਕਿੰਗ ਲੌਟ ਵਿੱਚ ਲਖਵਿੰਦਰ ਸਿੰਘ ਬੱਲ ਨੂੰ ਬੇਸੁੱਧ ਵੇਖਿਆ। ਬੱਲ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।


ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਮਾਰੇ ਜਾਣ ਤੋਂ ਪਹਿਲਾਂ ਦੇ ਕੁਝ ਘੰਟਿਆਂ ਦੌਰਾਨ ਉਹ ਕਿਸ-ਕਿਸ ਨੂੰ ਮਿਲਿਆ।