ਟੋਰਾਂਟੋ : ਟੋਰਾਂਟੋ ਵਿੱਚ ਆਪਣੇ ਸਾਥੀ ਦਾ ਕਤਲ ਕਰ ਕੇ ਫ਼ਰਾਰ ਹੋਏ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਦਾ ਨਾਮ ਪ੍ਰਦੀਪ ਚੌਹਾਨ ਹੈ ਅਤੇ ਉਸ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਟਰੱਕ ਚਾਲਕ ਮਨਿੰਦਰ ਸਿੰਘ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਹੱਤਿਆ ਤੋਂ ਬਾਅਦ ਪ੍ਰਦੀਪ ਲਗਾਤਾਰ ਗ਼ਾਇਬ ਸੀ। ਪ੍ਰਦੀਪ ਨੇ ਆਪਣੇ ਗ਼ਾਇਬ ਹੋਣ ਦੀ ਸੂਚਨਾ ਫ਼ੋਨ ਉੱਤੇ ਆਪ ਹੀ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਪੂਰੇ ਕੈਨੇਡਾ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਨੇ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਪ੍ਰਦੀਪ ਨੂੰ ਸਰੀ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।