ਆਸਟਰੇਲੀਆ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
ਏਬੀਪੀ ਸਾਂਝਾ | 09 Mar 2020 11:53 AM (IST)
ਆਸਟਰੇਲੀਆ ਤੋਂ ਮਾੜੀ ਖ਼ਬਰ ਆਈ ਹੈ। ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਰਮਨਜੋਤ ਸਿੰਘ ਪੁੱਤਰ ਪ੍ਰੋ. ਸਵਿੰਦਰ ਸਿੰਘ ਵਾਸੀ ਟਾਵਰ ਐਨਕਲੇਵ ਜਲੰਧਰ ਵਜੋਂ ਹੋਈ ਹੈ।
ਜਲੰਧਰ: ਆਸਟਰੇਲੀਆ ਤੋਂ ਮਾੜੀ ਖ਼ਬਰ ਆਈ ਹੈ। ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਰਮਨਜੋਤ ਸਿੰਘ ਪੁੱਤਰ ਪ੍ਰੋ. ਸਵਿੰਦਰ ਸਿੰਘ ਵਾਸੀ ਟਾਵਰ ਐਨਕਲੇਵ ਜਲੰਧਰ ਵਜੋਂ ਹੋਈ ਹੈ। ਪੀੜਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਰਮਨਜੋਤ ਸਿੰਘ ਸਾਲ 2008 ਵਿੱਚ ਪੜ੍ਹਾਈ ਕਰਨ ਲਈ ਆਸਟਰੇਲੀਆ ਗਿਆ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਹੁਣ ਉਹ ਉੱਥੇ ਕੰਮ ਕਰਦਾ ਸੀ। ਜਰਮਨਜੋਤ ਸਿੰਘ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਉਸ ਦੇ ਸਿਰ ਵਿੱਚ ਸੱਟ ਲੱਗੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਰਮਨਜੋਤ ਆਪਣੇ ਪਿੱਛੇ ਮਾਪੇ, ਇੱਕ ਭਰਾ ਤੇ ਇੱਕ ਭੈਣ ਛੱਡ ਗਿਆ ਹੈ।