ਟੋਰਾਂਟੋ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ ’ਤੇ ਹਨ ਜਿਥੇ ਉਹ ਘੱਟ ਗਿਣਤੀਆਂ ਨਾਲ ਆਪਣੇ ਗਿਲੇ-ਸ਼ਿਕਵੇ ਦੂਰ ਕਰਨ ਦੀਆਂ ਕੋਸ਼ਿਸ਼ਾਂ ’ਚ ਹਨ ਉੱਥੇ ਹੀ ਕੈਨੇਡਾ ਦੀ ਇੱਕ ਅਦਾਲਤ ਦਾ ਸਿੱਖਾਂ ਦੀਆਂ ਭਾਵਨਾਵਾਂ ਖਿਲਾਫ ਫੈਸਲੇ ਨੂੰ ਬਰਕਰਾਰ ਰੱਖਿਆ ਹੈ।
ਅਸਲ ਵਿੱਚ ਕੈਨੇਡਾ ਦੀ ਅਦਾਲਤ ਨੇ ਕਿਊਬੈਕ ਅਸੈਂਬਲੀ ’ਚ ਸਿੱਖਾਂ ਵੱਲੋਂ ਕਿਰਪਾਨ ਧਾਰਨ ਕਰਕੇ ਆਉਣ ’ਤੇ ਲੱਗੀ ਪਾਬੰਦੀ ਨੂੰ ਬਹਾਲ ਰੱਖਿਆ ਹੈ। ਸਾਲ 2011 ’ਚ ਕਿਊਬੈਕ ਅਸੈਂਬਲੀ ’ਚ ਬਹੁਸੱਭਿਆਚਾਰਵਾਦ ’ਤੇ ਗਰਮਾ-ਗਰਮ ਬਹਿਸ ਦੌਰਾਨ ਕਈ ਸਿੱਖਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਕੈਨੇਡਾ ਦੀ ਵਿਸ਼ਵ ਸਿੱਖ ਜਥੇਬੰਦੀ (ਡਬਲਿਊਐਸਓ) ਦੇ ਦੋ ਮੈਂਬਰਾਂ ਬਲਪ੍ਰੀਤ ਸਿੰਘ ਅਤੇ ਹਰਮਿੰਦਰ ਕੌਰ ਵੱਲੋਂ ਇਸ ਕਿਹਾ ਕਿ ਉਹ ਫ਼ੈਸਲੇ ਦੀ ਨਜ਼ਰਸਾਨੀ ਕਰ ਰਹੇ ਹਨ ਅਤੇ ਸੁਪਰੀਮ ਕੋਰਟ ’ਚ ਅਪੀਲ ਪਾਉਣਗੇ।