ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ
ਏਬੀਪੀ ਸਾਂਝਾ | 23 Aug 2017 06:34 PM (IST)
ਨਿਊਯਾਰਕ: ਅਮਰੀਕਾ 'ਚ ਭਾਰਤੀ ਮੂਲ ਦਾ ਸੀਈਓ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਉਸ ਨੂੰ ਕਿਹਾ ਗਿਆ ਕਿ ਉਹ 'ਭਾਰਤ ਵਾਪਸ ਜਾਵੇ' ਤੇ ਨਿੱਕੀ ਹੇਲੀ ਨੂੰ ਵੀ ਨਾਲ ਲੈ ਜਾਵੇ। ਦਰਅਸਲ ਉਸ ਨੇ ਕਿਹਾ ਸੀ ਕਿ ਵਰਜੀਨੀਆ ਹਿੰਸਾ ਤੋਂ ਬਾਅਦ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਰਥਿਕ ਏਜੰਡੇ ਦਾ ਸਮਰਥਨ ਨਹੀਂ ਕਰਦਾ। ਅਮਰੀਕਾ ਵਿੱਚ ਜਨਮੇ ਰਵੀਨ ਗਾਂਧੀ (44) ਜ਼ੀ ਐਮ ਐਮ ਨਾਨਸਟਿਕ ਕੋਟਿੰਗਸ ਕੰਪਨੀ ਦੇ ਮੋਢੀ ਮੈਂਬਰ ਤੇ ਸੀਈਓ ਹਨ। ਉਨ੍ਹਾਂ ਕਿਹਾ, "ਮੈਂ ਹਾਲ ਹੀ ਵਿੱਚ ਨਿਊਯਾਰਕ ਟਾਈਮਜ਼ ਵਿੱਚ ਕਿਹਾ ਕਿ ਉਨ੍ਹਾਂ ਟਰੰਪ ਦੇ ਆਰਥਿਕ ਏਜੰਡੇ ਦੇ ਕੁਝ ਪਹਿਲੂਆਂ ਦੀ ਹਮਾਇਤ ਕੀਤੀ ਸੀ।" ਗਾਂਧੀ ਨੇ ਅਖਬਾਰ ਵਿੱਚ ਲਿਖਿਆ ਸੀ ਕਿ ਚਾਰਲੋਟਸਵਿੱਲ ਤੇ ਇਸ ਦੇ ਸਿੱਟੇ ਤੋਂ ਬਾਅਦ ਉਹ ਟਰੰਪ ਦਾ ਬਚਾਓ ਨਹੀਂ ਕਰਨਗੇ ਭਾਵੇਂ ਡੋਵ 50,000 ਪ੍ਰਭਾਵਿਤ ਹੋਵੇ, ਬੇਰੁਜ਼ਗਾਰੀ ਇੱਕ ਫੀਸਦੀ ਤੇ ਜੀਡੀਪੀ 7% ਦੀ ਦਰ ਨਾਲ ਵਧਦਾ ਹੈ। ਉਨ੍ਹਾਂ ਲਿਖਿਆ ਸੀ, "ਮੈਂ ਇੱਕ ਐਸੇ ਰਾਸ਼ਟਰਪਤੀ ਦਾ ਸਮਰਥਨ ਨਹੀਂ ਕਰਾਂਗਾ ਜੋ ਗੈਰ ਅਮਰੀਕੀ ਲੋਕਾਂ ਨਾਲ ਨਫ਼ਰਤ ਕਰਦਾ ਹੈ। ਜਿਹੜੇ ਆਪਣੇ ਆਪ ਨੂੰ ਉਨ੍ਹਾਂ ਵਰਗਾ ਨਹੀਂ ਸਮਝਦਾ। ਅਗਸਤ 21 ਨੂੰ ਸੈਂਕੜੇ ਗੋਰੇ ਅਮਰੀਕੀਆਂ ਦਾ ਮੁਜ਼ਾਹਰਾਕਾਰੀਆਂ ਨਾਲ ਟਕਰਾਅ ਹੋਇਆ ਸੀ। ਇਸ ਵਿੱਚ ਇੱਕ 32 ਸਾਲਾ ਔਰਤ ਦੀ ਮੌਤ ਹੋ ਗਈ ਸੀ ਤੇ 19 ਲੋਕ ਜਖਮੀ ਹੋ ਗਏ ਸਨ।