ਚੰਡੀਗੜ੍ਹ: ਚਰਚਿਤ ਅਦਾਕਾਰਾ ਐਂਜਲੀਨਾ ਜੋਲੀ ਤੇ ਗਵੀਨੈਥ ਪਾਲਤ੍ਰੋਵ ਨੇ ਹਾਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਹਾਰਵ ਵੀਨਸਟੀਨ 'ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ ਹੈ। ਦੋਵਾਂ ਨੇ ਕਿਹਾ ਹੈ ਕਿ ਇਹ ਘਟਨਾਵਾਂ ਉਨ੍ਹਾਂ ਦੇ ਸ਼ੁਰੂਆਤੀ ਫ਼ਿਲਮੀ ਦਿਨਾਂ ਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਨੇ ਇਸ ਨਿਰਮਾਤਾ 'ਤੇ ਅਜਿਹੇ ਇਲਜ਼ਾਮ ਲਾਏ ਹਨ। 'ਦ ਨਿਊਯਾਰਕਰ ਮੈਗਜ਼ੀਨ 'ਚ ਇਹ ਖ਼ਬਰ ਪ੍ਰਕਾਸ਼ਤ ਹੋਈ ਹੈ।
ਓਧਰ ਵੀਨਸਟੀਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਇਨ੍ਹਾਂ ਔਰਤ ਅਦਾਕਰਾਂ ਦੇ ਸਮੱਰਥਨ 'ਚ ਬਿਆਨ ਦਿੱਤਾ ਹੈ। ਉਨ੍ਹਾਂ ਬਿਆਨ ਜਾਰੀ ਕਰਕੇ ਹੈ ਕਿਹਾ ਕਿ ਹਾਰਵ ਵੀਨਸਟੀਨ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਬਾਰੇ ਸਾਨੂੰ ਝਟਕਾ ਲੱਗਿਆ ਹੈ।
ਮੰਗਲਵਾਰ ਨੂੰ ਵੀਨਸਟਨ ਦੀ ਪਤਨੀ ਡਿਜ਼ਾਈਨਰ ਜਿਆਜਿਰਨਾ ਸੈਮਪਮੈਨ ਨੇ ਦੱਸਿਆ ਹੈ ਕਿ ਉਨ੍ਹਾਂ ਵੀਨਸਟਨ ਨੂੰ ਛੱਡ ਦਿੱਤਾ ਹੈ। ਪਿਛਲੇ ਹਫ਼ਤੇ ਇਸ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਅਖ਼ਬਾਰ "ਨਿਊਯਾਰਕ ਟਾਈਮਜ਼" ਨੂੰ ਭੇਜੇ ਬਿਆਨ 'ਚ ਐਂਜਲੀਨਾ ਜੋਲੀ ਨੇ ਲਿਖਿਆ ਹੈ ਕਿ ਨੌਜਵਾਨ ਉਮਰ 'ਚ ਵੀਨਸਟੀਨ ਨਾਲ ਮੇਰਾ ਤਜ਼ਰਬਾ ਬਹੁਤ ਭੈੜਾ ਰਿਹਾ ਹੈ। ਇਹੀ ਕਾਰਨ ਸੀ ਕਿ ਮੈਂ ਮੁੜ ਉਨ੍ਹਾਂ ਨਾਲ ਕੰਮ ਨਾ ਕਰਨ ਦਾ ਫੈਸਲਾ ਲਿਆ ਤੇ ਦੂਜਿਆਂ ਨੂੰ ਵੀ ਚੌਕਸ ਕੀਤਾ ਸੀ।" ਪਿਛਲੀਆਂ ਚੋਣਾਂ 'ਚ ਵੀਨਸਟਨ ਨੇ ਕਲਿੰਟਨ ਨੂੰ ਚੰਦਾ ਦਿੱਤਾ ਸੀ ਤੇ ਕਲਿੰਟਨ ਨੇ ਇਸ ਘਟਨਾ ਤੇ ਹੈਰਾਨੀ ਤੇ ਦੁਖ ਜਿਤਾਇਆ ਹੈ।