ਕੇਲੋਅਨਾ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੇਲੋਅਨਾ ’ਚ ਇੱਕ ਵੈਕਸੀਨ ਕਲੀਨਕ ਬਾਹਰ ਤਾਇਨਾਤ ਪੰਜਾਬੀ ਸਕਿਓਰਿਟੀ ਗਾਰਡ ਅਨਮੋਲ ਸਿੰਘ ਨਾਲ ਨਸਲੀ ਵਧੀਕੀ ਹੋਣ ਦੀ ਖ਼ਬਰ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਇਸ ਘਟਨਾ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ।


ਇਹ ਵੀਡੀਓ InforNews ਦੇ ਰਿਪੋਰਟਰ ਕੈਲੀ ਬੇਰੀ ਨੇ ਰਿਕਾਰਡ ਕੀਤੀ ਸੀ। ਦਰਅਸਲ, ਉੱਥੇ ਟ੍ਰਿਨਿਟੀ ਬੈਪਟਿਸਟ ਚਰਚ ਦੇ ਬਾਹਰ 10 ਜਣੇ ਵੈਕਸੀਨ ਵਿਰੋਧੀ ਰੋਸ ਮੁਜ਼ਾਹਰਾ ਕਰ ਰਹੇ ਸਨ। ਉੱਥੇ ਹੀ ਇਹ ਹੰਗਾਮਾ ਖੜ੍ਹਾ ਹੋਇਆ। ਇੱਕ ਮੁਜ਼ਾਹਰਾਕਾਰੀ ਬਰੂਸ ਓਰੀਜ਼ੁਕ ਨੇ ਪੰਜਾਬੀ ਸੁਰੱਖਿਆ ਗਾਰਡ ਅਨਮੋਲ ਸਿੰਘ ਵਿਰੁੱਧ ਉੱਚੀ-ਉੱਚੀ ਚੀਕ-ਚੀਕ ਕੇ ਨਸਲੀ ਟਿੱਪਣੀ ਕਰਦਿਆਂ ਆਖਿਆ ਸੀ, ਤੂੰ ਘਿਨਾਉਣਾ ਹੈਂ। ਤੂੰ ਕੈਨੇਡੀਅਨ ਨਹੀਂ। ਭਾਰਤ ਵਾਪਸ ਚਲਾ ਜਾ, ਆਪਣੇ ਦੇਸ਼ ਵਾਪਸ ਚਲਾ ਜਾ… ਸਾਨੂੰ ਇੱਥੇ ਤੇਰੀ ਕੋਈ ਲੋੜ ਨਹੀਂ।



ਦੱਸ ਦੇਈਏ ਕਿ ਕੈਨੇਡਾ, ਅਮਰੀਕਾ ਤੇ ਹੋਰ ਕਈ ਪੱਛਮੀ ਦੇਸ਼ਾਂ ਵਿੱਚ ਕਿਸੇ ਵੀ ਵਿਅਕਤੀ ਵਿਰੁੱਧ ਅਜਿਹੀ ਟਿੱਪਣੀ ਕਰਨਾ ਸੰਗੀਨ ਅਪਰਾਧ ਹੈ। ਜਿਹੜੀ ਉਸ ਵੇਲੇ ਦੀ ਵਿਡੀਓ ਸ਼ੇਅਰ ਕੀਤੀ ਗਈ ਹੈ, ਉਸ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ।


ਕੇਲੋਅਨਾ ਦੇ ਮੇਅਰ ਕੌਲਿਨ ਬਸਰਾਂ ਨੇ ਇਸ ਘਟਨਾ ਉੱਤੇ ਬਹੁਤ ਜ਼ਿਆਦਾ ਗੁੱਸਾ ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਨੇ ਵਧੀਆ ਤਰੀਕੇ ਆਪਣੀ ਡਿਊਟੀ ਨਿਭਾਈ ਹੈ, ਉਸ ਨੂੰ ਅਜਿਹੀਆਂ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਕੇਲੋਅਨਾ, ਬ੍ਰਿਟਿਸ਼ ਕੋਲੰਬੀਆ ਤੇ ਸਮੁੱਚੇ ਕੈਨੇਡਾ ਦੇ ਸਾਰੇ ਲੋਕ ਅਜਿਹੇ ਨਹੀਂ ਹਨ। ਇਹ ਸਿਰਫ਼ ਇੱਕ ਇਕੱਲੀ ਕਾਰੀ ਘਟਨਾ ਹੈ ਤੇ ਉਸ ਨੂੰ ਉਸੇ ਤਰੀਕੇ ਲਿਆ ਜਾਣਾ ਚਾਹੀਦਾ ਹੈ।


ਗ਼ੌਰਤਲਬ ਹੈ ਕਿ ਨਸਲੀ ਟਿੱਪਣੀਆਂ ਕਰਨ ਵਾਲਾ ਮੁਲਜ਼ਮ ਓਰੀਜ਼ੁਕ ਇੱਕ ਅਜਿਹੇ ਸਮੂਹ ਨਾਲ ਜੁੜਿਆ ਹੋਇਆ ਹੈ, ਜੋ ਲਗਾਤਾਰ ਮਾਸਕ ਪਹਿਨਣ, ਵੈਕਸੀਨਾਂ ਤੇ ਕੋਵਿਡ-19 ਦੀਆਂ ਪਾਬੰਦੀਆਂ ਣਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ। ਮੁਲਜ਼ਮ ਵਿਰੁੱਧ ਅਪਰਾਧਕ ਦੰਡ ਸੰਘਤਾ ਦੀ ਧਾਰਾ 319 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। RCMP ਦੇ ਕਾਰਪੋਰਲ ਜੋਸਲੀਨ ਨੋਜ਼ਵਰਦੀ ਨੇ ਕਿਹਾ ਕਿ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab Congress: ਕੈਪਟਨ ਤੇ ਸਿੱਧੂ ਵਿਚਾਲੇ ਜੰਗ 'ਚ ਮਨੀਸ਼ ਤਿਵਾੜੀ ਦਾ ਧਮਾਕਾ, ਹਿੰਦੂ-ਸਿੱਖ ਤੇ ਦਲਿਤਾਂ ਦਾ ਦੱਸਿਆ ਹਿਸਾਬ-ਕਿਤਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904