ਇੰਡੋਨੇਸ਼ੀਆ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਹ ਭਾਰਤ 'ਚ ਆਈ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੀ ਸਥਿਤੀ ਪੈਦਾ ਹੋ ਗਈ ਹੈ। ਬੁੱਧਵਾਰ ਇੰਡੋਨੇਸ਼ੀਆ 'ਚ 54,517 ਨਵੇਂ ਕੋਵਿਡ-19 ਦੇ ਕੇਸ ਮਿਲੇ। ਇਹ ਇੰਡੋਨੇਸ਼ੀਆ 'ਚ ਇੱਕ ਦਿਨ ਦੇ ਸਭ ਤੋਂ ਜ਼ਿਆਦਾ ਮਰੀਜ਼ਾ ਦਾ ਰਿਕਾਰਡ ਹੈ। ਮਾਮਲਿਆਂ ਦਾ ਤੇਜ਼ੀ ਨਾਲ ਵਧਣ ਦੀ ਵਜ੍ਹਾ ਨਾਲ ਇੰਡੋਨੇਸ਼ੀਆ ਏਸ਼ੀਆ ਦਾ ਨਵਾਂ ਕੋਰੋਨਾ ਹੱਬ ਬਣ ਗਿਆ ਹੈ।


ਇੰਡੋਨੇਸ਼ੀਆ ਵਿਸ਼ਵ ਦਾ ਚੌਥਾ ਸਰਵੋਤਮ ਆਬਾਦੀ ਵਾਲਾ ਦੇਸ਼ ਹੈ। ਦੇਸ਼ ਦੀ ਕੁੱਲ ਆਬਾਦੀ 27 ਕਰੋੜ ਤੋਂ ਜ਼ਿਆਦਾ ਹੈ। ਇੱਥੇ ਇਕ ਦਿਨ 'ਚ ਓਨੇ ਕੋਰੋਨਾ ਮਰੀਜ਼ ਮਿਲ ਰਹੇ ਹਨ ਜਿੰਨੇ ਬੀਤੇ ਮਹੀਨੇ ਭਾਰਤ 'ਚ ਮਿਲਿਆ ਕਰਦੇ ਸਨ। ਜੇਕਰ ਇਨਫੈਕਸ਼ਨ ਦੀ ਇਹ ਦਰ ਜਾਰੀ ਰਹੀ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ।


ਬੀਤੇ ਸ਼ਨੀਵਾਰ ਜਾਰੀ ਹੋਈ ਇਕ ਸਰਵੇਖਣ ਰਿਪੋਰਟ ਦੇ ਮੁਤਾਬਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਇਕ ਕਰੋੜ ਤੋਂ ਜ਼ਿਆਦਾ ਆਬਾਦੀ 'ਚੋਂ ਅੱਧੀ ਆਬਾਦੀ ਕੋਰੋਨਾ ਇਨਫੈਕਟਡ ਹੋ ਸਕਦੀ ਹੈ। ਜਿੱਥੇ ਬੀਤੇ ਹਫਤੇ ਐਮਰਜੈਂਸੀ ਲੌਕਡਾਊਨ ਲਾਇਆ ਗਿਆ ਹੈ।


ਸਿਹਤ ਮੰਤਰੀ ਬੂਦੀ ਸਾਦਿਕਿਨ ਨੇ ਕਹੀ ਇਹ ਵੱਡੀ ਗੱਲ


ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹਾਲਾਤ ਕਾਬੂ 'ਚ ਨਹੀਂ ਆਏ ਤਾਂ ਦੇਸ਼ ਦੀ ਸਿਹਤ ਵਿਵਸਥਾ ਖਤਰੇ 'ਚ ਪੈ ਸਕਦੀ ਹੈ। ਜੇਕਰ ਸਮਾਂ ਰਹਿੰਦਿਆਂ ਕੋਰੋਨਾ ਦੇ ਮਾਮਲਿਆਂ ਨੂੰ ਕੰਟਰੋਲ ਦਾ ਕੀਤਾ ਗਿਆ ਤਾਂ ਸਥਿਤੀ ਭਿਆਨਕ ਹੋ ਸਕਦੀ ਹੈ।


ਇੰਡੋਨੇਸ਼ੀਆ ਦੇ ਸਿਹਤ ਮੰਤਰੀ ਬੂਦੀ ਸਾਦਿਕਿਨ ਨੇ ਕਿਹਾ ਕਿ ਦੇਸ਼ਭਰ 'ਚ ਅਜੇ ਵੀ ਕਈ ਹਸਪਤਾਲਾਂ 'ਚ ਬੈੱਡ ਖਾਲੀ ਹਨ ਪਰ ਡੈਲਟਾ ਵੇਰੀਏਂਟ ਦੇ ਪ੍ਰਕੋਪ ਦੀ ਵਜ੍ਹਾ ਨਾਲ ਕਈ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਬਹੁਤ ਜ਼ਿਆਦਾ ਹਨ।