ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਭਾਰਤੀਆਂ ਲਈ ਖੁਸ਼ਖਬਰੀ ਹੈ। ਇਹ ਖ਼ਬਰ ਕਮਲਾ ਹੈਰਿਸ ਬਾਰੇ ਨਹੀਂ, ਜਿਸ ਦੀ ਜਿੱਤ ਲਈ ਤਾਮਿਲਨਾਡੂ ਦੇ ਮੰਦਰ ਵਿੱਚ ਪੂਜਾ ਕੀਤੀ ਜਾ ਰਹੀ ਹੈ। ਬਲਕਿ ਇਹ 29 ਸਾਲਾ ਨੀਰਜ ਬਾਰੇ ਹੈ ਜਿਸ ਨੇ ਪਹਿਲਾਂ 23 ਸਾਲ ਦੀ ਉਮਰ ਵਿੱਚ ਇਤਿਹਾਸ ਰਚਿਆ ਸੀ ਤੇ ਹੁਣ ਇਕ ਵਾਰ ਫਿਰ ਭਾਰਤੀਆਂ ਨੂੰ ਪੂਰੀ ਦੁਨੀਆਂ ਵਿੱਚ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ।


ਦਰਅਸਲ ਰਾਸ਼ਟਰਪਤੀ ਚੋਣਾਂ ਦੇ ਨਾਲ-ਨਾਲ ਅਮਰੀਕਾ ਦੇ ਕੁਝ ਰਾਜਾਂ ਵਿੱਚ ਸੈਨੇਟਰਾਂ ਦੀਆਂ ਚੋਣਾਂ ਵੀ ਹੋਈਆਂ ਜਿਸ ਦੇ ਤਹਿਤ ਓਹੀਓ ਦੇ ਰਹਿਣ ਵਾਲੇ 29 ਸਾਲਾ ਭਾਰਤੀ ਮੂਲ ਦੇ ਨੀਰਜ ਅੰਤਾਨੀ ਨੇ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ। ਨੀਰਜ ਓਹੀਓ ਵਿੱਚ ਜਿੱਤਣ ਵਾਲਾ ਪਹਿਲਾ ਭਾਰਤੀ-ਅਮਰੀਕੀ ਨਾਗਰਿਕ ਹੈ। ਖਾਸ ਗੱਲ ਇਹ ਹੈ ਕਿ ਟਰੰਪ ਦੀ ਪਾਰਟੀ ਨੇ ਰਿਪਬਲੀਕਨ ਪਾਰਟੀ ਤੋਂ ਚੋਣ ਲੜੀ ਸੀ।

ਨੀਰਜ ਅਟਾਨੀ ਨੇ ਮੌਜੂਦਾ ਸੈਨੇਟਰ ਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਮਾਰਕ ਫੋਗਲ ਨੂੰ ਹਰਾਇਆ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਮੈਂ ਰਾਜ ਸੈਨੇਟਰ ਦੀ ਚੋਣ ਜਿੱਤ ਕੇ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਵੋਟ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਓਹੀਓ ਦੇ ਲੋਕਾਂ ਨੂੰ ਉਨ੍ਹਾਂ ਦੇ ਅਮਰੀਕੀ ਸੁਪਨੇ ਨੂੰ ਹਾਸਲ ਕਰਨ ਦਾ ਮੌਕਾ ਦੇਣ ਲਈ ਹਰ ਰੋਜ਼ ਮਿਹਨਤ ਕਰਾਂਗਾ।"


ਨੀਰਜ ਦਾ ਭਾਰਤ ਨਾਲ ਰਿਸ਼ਤਾ:

ਨੀਰਜ ਅੰਤਾਨੀ ਨੇ ਕਿਹਾ ਕਿ ਉਸ ਦੇ ਦਾਦਾ-ਦਾਦੀ ਬ੍ਰਿਟਿਸ਼ ਕਾਲ ਦੌਰਾਨ ਭਾਰਤ ਵਿੱਚ ਰਹਿੰਦੇ ਸੀ। ਉਨ੍ਹਾਂ ਨੇ ਭਾਰਤ ਨੂੰ ਸੁਤੰਤਰ ਹੁੰਦਾ ਵੇਖਿਆ। ਭਾਰਤ ਨੂੰ ਲਗਪਗ 70 ਸਾਲ ਪਹਿਲਾਂ ਆਜ਼ਾਦੀ ਮਿਲੀ ਸੀ। ਅੰਤਾਨੀ ਦੇ ਮਾਪੇ 1987 ਵਿੱਚ ਅਮਰੀਕਾ ਆਏ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹ ਪਹਿਲੇ ਕੁਝ ਦਿਨ ਵਾਸ਼ਿੰਗਟਨ ਵਿਚ ਰਹੇ ਤੇ ਫਿਰ ਮਿਆਮੀ ਵਿਚ ਸੈਟਲ ਹੋ ਗਏ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904