ਨਵੀਂ ਦਿੱਲੀ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਜਿੱਤ ਦੇ ਜਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਅੱਧੀ ਰਾਤ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੈਂ ਸਾਫ ਤੌਰ ‘ਤੇ ਕਹਾਂ ਤਾਂ ਅਸੀਂ ਚੋਣ ਜਿੱਤ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਹੋਣ ਦਾ ਦੋਸ਼ ਲਾਇਆ ਤੇ ਪੁੱਛਿਆ ਕਿ ਪੈਨਸਿਲਵੇਨੀਆ ਵਿੱਚ ਅੱਧੀ ਰਾਤ ਨੂੰ ਵੋਟਾਂ ਦੀ ਗਿਣਤੀ ਕਿਉਂ ਕੀਤੀ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਉਹ ਇਸ ਬਾਰੇ ਸੁਪਰੀਮ ਕੋਰਟ ਜਾਣਗੇ।


ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਵੱਡੇ ਜਸ਼ਨ ਦੀ ਤਿਆਰੀ ਕਰ ਰਹੇ ਹਾਂ, ਅਸੀਂ ਸਭ ਕੁਝ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਚੋਣ ਨਤੀਜਾ ਹੈਰਾਨੀਜਨਕ ਹੋਵੇਗਾ। ਉਮੀਦ ਮੁਤਾਬਕ ਹੀ ਜਿੱਤ ਮਿਲੇਗੀ।

US Elections Result: ਜਾਣੋ ਹੁਣ ਤਕ ਟਰੰਪ ਤੇ ਬਾਇਡਨ ਨੇ ਕਿਹੜੇ-ਕਿਹੜੇ ਸੂਬਿਆਂ 'ਚ ਜਿੱਤ ਕੀਤੀ ਦਰਜ

ਬਿਡੇਨ 'ਤੇ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਦਾ ਦੋਸ਼:

ਟਰੰਪ ਨੇ ਕਿਹਾ ਕਿ ਅਸੀਂ ਹੁਣ ਰਾਤ ਨੂੰ ਹੋਈ ਗਿਣਤੀ ਲਈ ਸੁਪਰੀਮ ਕੋਰਟ ਜਾਵਾਂਗੇ। ਉਨ੍ਹਾਂ ਨੇ ਸਵਾਲ ਕੀਤਾ ਕਿ ਪੈਨਸਿਲਵੇਨੀਆ ਵਿੱਚ ਰਾਤੋ ਨੂੰ ਵੋਟਾਂ ਕਿਉਂ ਗਿਣੀਆਂ ਜਾ ਰਹੀਆਂ ਹਨ?

ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਟੈਕਸਸ, ਜਾਰਜੀਆ, ਨੌਰਥ ਕੈਰੋਲੀਨਾ ਵਿੱਚ ਜਿੱਤੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਮਿਸ਼ੀਗਨ ਜਿੱਤ ਰਹੇ ਹਾਂ। ਅਸਧਾਰਨ ਨਤੀਜੇ ਆ ਰਹੇ ਹਨ। ਟਰੰਪ ਨੇ ਕਿਹਾ ਕਿ ਅਸੀਂ ਪੈਨਸਿਲਵੇਨੀਆ ਵੀ ਜਿੱਤ ਰਹੇ ਹਾਂ।

ਡੈਮੋਕ੍ਰੇਟ ਉਮੀਦਵਾਰ ਬਿਡੇਨ 'ਤੇ ਨਿਸ਼ਾਨਾ ਲਗਾਉਂਦੇ ਹੋਏ ਟਰੰਪ ਨੇ ਕਿਹਾ ਕਿ ਉਹ ਹਾਰ ਰਿਹਾ ਹੈ, ਇਸ ਲਈ ਉਹ ਅਦਾਲਤ ਜਾਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਫਿਲਹਾਲ ਟਰੰਪ ਦੇ ਦੋਸ਼ਾਂ ਤੋਂ ਬਾਅਦ ਪੈਨਸਿਲਵੇਨੀਆ ਵਿੱਚ ਵੋਟਾਂ ਦੀ ਗਿਣਤੀ ਰੋਕ ਦਿੱਤੀ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904