ਵਾਸ਼ਿੰਗਟਨ: ਦੁਨੀਆਂ ਦੀਆਂ ਨਜ਼ਰਾਂ ਇਸ ਵੇਲੇ ਅਮਰੀਕਾ ਦੇ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਅਜਿਹੇ 'ਚ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਜਨਤਾ ਨਤੀਜਿਆਂ ਨੂੰ ਲੈ ਕੇ ਚਿੰਤਾ 'ਚ ਹੈ। ਵਾਸ਼ਿੰਗਟਨ ਤੋਂ ਲੈ ਕੇ ਸ਼ਿਕਾਗੋ ਤਕ ਵੱਡੇ-ਵੱਡੇ ਸ਼ੋਅ ਰੂਮ, ਵਿਭਾਗ ਬੰਦ ਕੀਤੇ ਜਾ ਰਹੇ ਹਨ।


ਟਰੰਪ ਦੀ ਆਖਰੀ ਰੈਲੀ ਤੋਂ ਬਾਅਦ ਵਾਈਟ ਹਾਊਸ 'ਚ ਹਨ੍ਹੇਰਾ


ਮੰਗਲਵਾਰ ਸਵੇਰ ਤਿੰਨ ਵਜੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਰੌਸ਼ਨੀ 'ਚ ਜਗਮਗਾਉਂਦਾ ਵਾਈਟ ਹਾਊਸ ਅਚਾਨਕ ਹਨੇਰੇ 'ਚ ਡੁੱਬ ਗਿਆ। ਟਰੰਪ ਜਿਵੇਂ ਹੀ ਆਪਣੀ ਆਖਰੀ ਰੈਲੀ ਕਰਕੇ ਵਾਈਟ ਹਾਊਸ 'ਚ ਪਰਤੇ ਤਾਂ ਹਨ੍ਹੇਰਾ ਹੋ ਗਿਆ। ਇਸ ਘਟਨਾ ਨੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਪ੍ਰਤੀ ਖਦਸ਼ੇ ਪੈਦਾ ਕਰ ਦਿੱਤੇ।


ਇਹ ਖਦਸ਼ਾ ਸਿਰਫ ਵਾਈਟ ਹਾਊਸ ਤਕ ਸੀਮਤ ਨਹੀਂ। ਨਤੀਜਿਆਂ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਪਲਾਈ ਬੋਰਡ ਨਾਲ ਢੱਕਿਆ ਗਿਆ ਮੈਗਨੀਫਿਸ਼ੀਐਂਟ ਮਾਇਲ ਫੈਸ਼ਨ ਸਟ੍ਰੀਟ ਸ਼ਿਕਾਗੋ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ 'ਚੋਂ ਇਕ ਹੈ, ਪਰ ਅੱਜਕਲ੍ਹ ਇੱਥੇ ਵੀ ਵੱਡੇ-ਵੱਡੇ ਸ਼ੋਅਰੂਮ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਖੜ੍ਹੀਆਂ ਹਨ।


ਅਮਰੀਕੀ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਟਰੰਪ, ਹਿੰਸਾ ਦਾ ਖਦਸ਼ਾ


ਅਮਰੀਕਾ ਤੋਂ ਆਉਣ ਵਾਲੀਆਂ ਅਣਪ੍ਰਕਾਸ਼ਿਤ ਤਸਵੀਰਾਂ ਦੀ ਵਜ੍ਹਾ ਡੌਨਾਲਡ ਟਰੰਪ ਹੈ ਜੋ ਅਮਰੀਕੀ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਹੈ। ਅਮਰੀਕਾ 'ਚ ਡੌਨਾਲਡ ਟਰੰਪ ਨੂੰ ਜਿਤਾਉਣ ਜਾਂ ਹਰਾਉਣ ਲਈ ਵੋਟਿੰਗ ਹੋ ਰਹੀ ਹੈ। ਟਰੰਪ ਨੂੰ ਲੈਕੇ ਇਹੀ ਚੋਣਾਂਵੀ ਜਨੂੰਨ ਅਮਰੀਕਾ ਲਈ ਚਿੰਤਾ ਹੈ। ਖਦਸ਼ਾ ਹੈ ਕਿ ਜੇਕਰ ਟਰੰਪ ਜਿੱਤੇ ਤਾਂ ਫਿਰ ਅਮਰੀਕੀ ਅਸ਼ਵੇਤ ਹਿੰਸਾ ਕਰ ਸਕਦੇ ਹਨ। ਜੇਕਰ ਡੌਨਾਲਡ ਟਰੰਪ ਹਾਰੇ ਤਾਂ ਉਨ੍ਹਾਂ ਦੇ ਸਮਰਥਕ ਹੰਗਾਮਾ ਕਰ ਸਕਦੇ ਹਨ। ਸਪਸ਼ਟ ਗੱਲ ਇਹ ਹੈ ਕਿ ਕਿ ਨਤੀਜਾ ਜੋ ਵੀ ਹੋਵੇ ਅਮਰੀਕਾ 'ਚ ਹਿੰਸਾ ਦੀ ਗੱਲ ਕਹੀ ਜਾ ਰਹੀ ਹੈ।


ਵਾਸ਼ਿੰਗਟਨ 'ਚ ਵੀ ਹਿੰਸਾ ਦੇ ਆਸਾਰ, ਲੋਹੇ ਦੀ ਵਾੜ ਲਾਈ ਗਈ


ਹਿੰਸਾ ਦਾ ਖਦਸ਼ਾ ਵਾਸ਼ਿੰਗਟਨ 'ਚ ਵੀ ਹੈ। ਜਿੱਥੇ ਇਸ ਸਾਲ ਜੌਰਜ ਫਲੋਇਡ ਦੀ ਮੌਤ ਤੋਂ ਬਾਅਦ ਕਾਫੀ ਹਿੰਸਾ ਹੋਈ ਸੀ। ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਦੇ ਬਾਹਰ ਅੱਗ ਲਾ ਦਿੱਤੀ ਸੀ। ਉਦੋਂ ਤੋਂ ਹੀ ਵਾਈਟ ਹਾਊਸ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ। ਉਸ ਦੇ ਬਾਹਰ ਲੋਹੇ ਦੀ ਵਾੜ ਲਾ ਦਿੱਤੀ ਗਈ।


ਨਵਜੋਤ ਸਿੱਧੂ ਸਮੇਤ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਬਾਰਡਰ 'ਤੇ ਰੋਕਿਆ, ਸਿੱਧੂ ਨੇ ਅੱਗਿਓਂ ਇੰਝ ਦਿੱਤਾ ਜਵਾਬ


ਨਤੀਜਿਆਂ ਤੋਂ ਪਹਿਲਾਂ ਬੰਦੂਕਾਂ ਦੀ ਰਿਕਾਰਡ ਵਿਕਰੀ


ਅਮਰੀਕਾ 'ਚ ਅਸੁਰੱਖਿਆ ਦੀ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਚੋਣਾਂ ਤੋਂ ਪਹਿਲਾਂ ਰਿਕਾਰਡ ਬੰਦੂਕਾਂ ਦੀ ਵਿਕਰੀ ਹੋਈ ਹੈ। ਬੰਦੂਕ ਖਰੀਦਣ ਵਾਲੇ 50 ਲੱਖ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਜ਼ਿੰਦਗੀ 'ਚ ਪਹਿਲੀ ਵਾਰ ਹੱਥਾਂ 'ਚ ਬੰਦੂਕ ਚੁੱਕੀ ਹੈ। ਅਮਰੀਕਾ 'ਚ ਹਰ 100 ਨਾਗਰਿਕ ਤੇ 120.5 ਬੰਦੂਕਾਂ ਹਨ। ਨਤੀਜੇ ਵਾਲੇ ਦਿਨ ਹਿੰਸਕ ਝੜਪ ਤੇ ਗ੍ਰਹਿ ਯੁੱਧ ਹੋਣ ਦਾ ਖਤਰਾ ਕਾਫੀ ਵਧ ਗਿਆ ਹੈ।


ਦਿੱਲੀ ਪੁਲਿਸ ਦੀ ਸਲਾਹ ਮਗਰੋਂ ਕੈਪਟਨ ਨੇ ਬਦਲਿਆ ਐਕਸ਼ਨ

ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਨੂੰ ਦੱਸੀ ਇਹ ਤਰਕੀਬ, ਪਿਆਕੜਾਂ ਦੇ ਵੀ ਹੋਣਗੇ ਵਾਰੇ-ਨਿਆਰੇ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ