US Elections: ਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕਰੇਟਿਕ ਉਮੀਦਵਾਰ ਜੋ ਬਾਇਡੇਨ ਤੇ ਰਿਪਬਲੀਕਨ ਉਮੀਦਵਾਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਖ਼ਤ ਮੁਕਾਬਲਾ ਹੋਣ ਵਾਲਾ ਹੈ। ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡੇਨ ਕਈ ਸਰਵੇਖਣਾਂ ਵਿੱਚ ਡੋਨਾਲਡ ਟਰੰਪ ਤੋਂ ਕਾਫੀ ਅੱਗੇ ਦਿਖਾਈ ਦਿੱਤੇ ਹਨ। ਹਾਲਾਂਕਿ, ਰਾਸ਼ਟਰਪਤੀ ਚੋਣ ਵਿੱਚ ਪਾਪੁਲਰ ਵੋਟ ਹਾਸਲ ਕਰ ਲੈਣ ਨਾਲ ਰਾਸ਼ਟਰਪਤੀ ਨਹੀਂ ਚੁਣਿਆ ਜਾਂਦਾ। ਪਿਛਲੀਆਂ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵਧੇਰੇ ਪਾਪੁਲਰ ਵੋਟਾਂ ਪ੍ਰਾਪਤ ਹੋਈਆਂ ਪਰ ਉਸ ਨੂੰ ਇਲੈਕਟੋਰਲ ਕਾਲਜ ਵਿੱਚ ਟਰੰਪ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।


ਕੀ ਹੈ ਇਲੈਕਟੋਰਲ ਕਾਲਜ
ਇਸ ਨੂੰ 1787 ਵਿੱਚ ਅਮਰੀਕੀ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਵੋਟਰ ਸਿੱਧੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਨਹੀਂ ਦਿੰਦੇ। ਹਰ ਰਾਜ ਦੇ ਵਸਨੀਕ ਇਲੈਕਟਰਸ ਦੀ ਚੋਣ ਕਰਦੇ ਹਨ। ਹਰ ਰਾਜ ਵਿੱਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਇੱਕ ਨਿਸ਼ਚਤ ਗਿਣਤੀ ਹੁੰਦੀ ਹੈ। ਇਹ ਰਾਜ ਦੀ ਆਬਾਦੀ 'ਤੇ ਨਿਰਭਰ ਕਰਦਾ ਹੈ। ਹਰ ਰਾਜ ਦੇ ਉੱਨੇ ਹੀ ਨੁਮਾਇੰਦੇ ਹੁੰਦੇ ਹਨ ਜਿੰਨੇ ਉਸ ਰਾਜ ਤੋਂ ਸੰਸਦ ਦੇ ਦੋਵੇਂ ਸਦਨਾਂ ਵਿੱਚ ਸੰਸਦ ਮੈਂਬਰ ਹੁੰਦੇ ਹਨ। ਸਭ ਤੋਂ ਘੱਟ ਆਬਾਦੀ ਵਾਲੇ ਵੋਮਿੰਗ ਤੋਂ 3 ਇਲੈਕਟਰ ਹਨ ਜਦੋਂ ਕਿ ਸਭ ਤੋਂ ਵੱਧ ਜਨਸੰਖਿਆ ਵਾਲੇ ਕੈਲੀਫੋਰਨੀਆ ਤੋਂ 55 ਇਲੈਕਟਰਸ ਹਨ।

ਕੁੱਲ 538 ਵੋਟਾਂ ਹੁੰਦੀਆਂ ਹਨ। ਜਿਨ੍ਹਾਂ ਵਿਚੋਂ 270 ਜਾਂ ਇਸਤੋਂ ਵੱਧ ਜਿੱਤਣ ਲਈ ਪ੍ਰਾਪਤ ਕਰਨੀਆਂ ਹੁੰਦੀਆਂ ਹਨ। ਉਹ ਉਮੀਦਵਾਰ ਜਿਸ ਨੂੰ 270 ਵੋਟਰਾਂ ਦਾ ਸਮਰਥਨ ਮਿਲਦਾ ਹੈ, ਅਮਰੀਕਾ ਦਾ ਰਾਸ਼ਟਰਪਤੀ ਬਣਦਾ ਹੈ। ਭਾਰਤ ਦੀ ਤਰ੍ਹਾਂ, ਅਮਰੀਕੀ ਸੰਸਦ ਦੇ ਵੀ ਦੋ ਸਦਨ ਹਨ। ਪਹਿਲਾ ਸਦਨ, ਹਾਊਸ ਆਫ਼ ਰਿਪਰੈਜ਼ੈਂਟੇਟਿਵ ਹੁੰਦਾ ਹੈ ਜਿਸ ਨੂੰ ਪ੍ਰਤੀਨਿਧੀ ਸਭਾ ਵੀ ਕਹਿੰਦੇ ਹਨ। ਇਸ ਦੇ ਮੈਂਬਰਾਂ ਦੀ ਗਿਣਤੀ 435 ਹੈ। ਦੂਜੀ ਸਦਨ ਦੀ ਸੈਨੇਟ ਵਿੱਚ 100 ਮੈਂਬਰ ਹੁੰਦੇ ਹਨ।ਇਸ ਤੋਂ ਇਲਾਵਾ, ਅਮਰੀਕਾ ਦੇ ਕੋਲੰਬੀਆ ਦੇ 51ਵੇਂ ਰਾਜ ਤੋਂ ਤਿੰਨ ਮੈਂਬਰ ਆਉਂਦੇ ਹਨ। ਇਸ ਤਰ੍ਹਾਂ, ਸੰਸਦ ਦੇ ਕੁੱਲ 538 ਮੈਂਬਰ ਹਨ। ਉਨ੍ਹਾਂ ਦੀਆਂ ਵੋਟਾਂ ਨੂੰ ਇਲੈਕਟੋਰਲ ਵੋਟ ਕਿਹਾ ਜਾਂਦਾ ਹੈ।

ਸਿਰਫ Popular Vote ਜਿੱਤਣਾ ਨਹੀਂ ਕਾਫ਼ੀ
2016 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਤਕਰੀਬਨ 29 ਲੱਖ ਲੋਕਾਂ ਨੇ ਵੋਟ ਦਿੱਤੀ ਸੀ।ਪਰ ਉਹ ਇਲੈਕਟੋਰਲ ਚੋਣ ਹਾਰ ਗਈ। ਇਸਦਾ ਕਾਰਨ ਇਹ ਹੈ ਕਿ ਚੁਣਾਵੀ ਵੋਟ ਡੋਨਾਲਡ ਟਰੰਪ ਦੇ ਹੱਕ ਵਿੱਚ ਵਧੇਰੇ ਸੀ। ਇਹ ਜਾਰਜ ਡਬਲਯੂ ਬੁਸ਼ ਨਾਲ ਸੰਨ 2000 ਵਿੱਚ ਹੋਇਆ ਸੀ। ਉਹ ਵੀ ਲੋਕਪ੍ਰਿਅ ਵੋਟ ਵਿੱਚ ਡੈਮੋਕਰੇਟਿਕ ਉਮੀਦਵਾਰ ਅਲਾਗੋਰ ਤੋਂ ਪਿੱਛੇ ਰਹਿ ਗਿਆ ਸੀ ਪਰ ਉਸ ਨੂੰ ਇਲੈਕਟੋਰਲ ਵੋਟਾਂ ਵਿੱਚ 266 ਦੇ ਮੁਕਾਬਲੇ 271 ਵੋਟ ਮਿਲੇ ਸੀ।