Restaurant Closed in UAE: ਦੇਸੀ ਸਨੈਕਸ ਸਮੋਸੇ ਆਮ ਤੌਰ 'ਤੇ ਨਾ ਸਿਰਫ਼ ਤੁਹਾਡੇ ਦੇਸ਼ ਵਿੱਚ ਸਗੋਂ ਹੋਰ ਕਈ ਦੇਸ਼ਾਂ 'ਚ ਵੀ ਉਪਲਬਧ ਹਨ। ਦੂਜੇ ਦੇਸ਼ਾਂ ਵਿਚ ਜਾਣ ਵਾਲੇ ਲੋਕ ਵੀ ਇਨ੍ਹਾਂ ਨੂੰ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਸਮੋਸੇ ਦੇ ਸ਼ੌਕੀਨ ਹੋ ਅਤੇ ਇਸ ਨੂੰ ਬੜੇ ਚਾਅ ਨਾਲ ਖਾਂਦੇ ਹੋ ਤਾਂ ਥੋੜ੍ਹਾ ਸੁਚੇਤ ਹੋ ਕੇ ਆਲੇ-ਦੁਆਲੇ ਦੇਖਣ ਦੀ ਵੀ ਲੋੜ ਹੈ। ਤੁਸੀਂ ਜੋ ਸਮੋਸਾ ਖਾ ਰਹੇ ਹੋ, ਇਸ ਨੂੰ ਕਿੱਥੇ ਬਣਾਇਆ ਜਾ ਰਿਹਾ ਹੈ ਅਤੇ ਕਿਵੇਂ ਬਣਾਇਆ ਜਾ ਰਿਹਾ ਹੈ, ਜੇਕਰ ਤੁਸੀਂ ਇਸ ਬਾਰੇ ਪਤਾ ਲਗਾ ਸਕਦੇ ਹੋ, ਤਾਂ ਜ਼ਰੂਰ ਪਤਾ ਕਰੋ।


ਦਰਅਸਲ, ਸਾਊਦੀ ਅਰਬ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਚੌਕਸ ਰਹਿਣ ਦਾ ਇਸ਼ਾਰਾ ਵੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ਸਾਊਦੀ ਅਰਬ 'ਚ ਇੱਕ ਰੈਸਟੋਰੈਂਟ 30 ਸਾਲਾਂ ਤੋਂ ਟਾਇਲਟ 'ਚ ਸਮੋਸੇ ਅਤੇ ਹੋਰ ਸਨੈਕਸ ਤਿਆਰ ਕਰ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ।


ਜੇਦਾਹ ਸ਼ਹਿਰ ਦੀ ਘਟਨਾ


ਰਿਪੋਰਟ ਮੁਤਾਬਕ ਇਹ ਰੈਸਟੋਰੈਂਟ ਜੇਦਾਹ ਸ਼ਹਿਰ 'ਚ ਸਥਿਤ ਹੈ। ਜੇਦਾਹ ਨਗਰ ਨਿਗਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਹਾਇਸ਼ੀ ਇਮਾਰਤ ਵਿੱਚ ਇੱਕ ਰੈਸਟੋਰੈਂਟ ਚੱਲ ਰਿਹਾ ਹੈ ਅਤੇ ਇਸ 'ਚ ਟਾਇਲਟ ਵਿੱਚ ਸਮਾਨ ਬਣਾਇਆ ਜਾਂਦਾ ਹੈ। ਇਸ ਸੂਚਨਾ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰਨ 'ਤੇ ਇਹ ਸੱਚ ਨਿਕਲਿਆ। ਇਸ ਤੋਂ ਬਾਅਦ ਟੀਮ ਨੇ ਇਸ ਨੂੰ ਬੰਦ ਕਰ ਦਿੱਤਾ।


ਟੀਮ ਨੂੰ ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਹਰ ਖਾਣਾ, ਸਨੈਕਸ ਅਤੇ ਸਮੋਸਾ ਵਾਸ਼ਰੂਮ ਵਿੱਚ ਹੀ ਤਿਆਰ ਕੀਤਾ ਜਾਂਦਾ ਸੀ। ਸਨੈਕਸ ਬਣਾਉਣ ਵਿਚ ਵਰਤੇ ਜਾਣ ਵਾਲੇ ਮੀਟ ਅਤੇ ਪਨੀਰ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵੀ ਐਕਸਪਾਇਰ ਹੋ ਚੁੱਕੀਆਂ ਸੀ। ਕਈ ਵਸਤੂਆਂ ਅਜਿਹੀਆਂ ਸੀ ਜਿਨ੍ਹਾਂ ਦੀ ਮਿਆਦ 2 ਸਾਲ ਪਹਿਲਾਂ ਲੰਘ ਚੁੱਕੀ ਹੈ। ਟੀਮ ਨੂੰ ਵਾਸ਼ਰੂਮ ਵਿੱਚ ਕੀੜੇ-ਮਕੌੜੇ ਅਤੇ ਕਾਕਰੋਚ ਵੀ ਮਿਲੇ, ਜਿੱਥੇ ਸਾਮਾਨ ਤਿਆਰ ਕੀਤਾ ਜਾਂਦਾ ਸੀ।


ਰੈਸਟੋਰੈਂਟ ਸਟਾਫ ਦੀ ਵੀ ਚਿੰਤਾ ਨਹੀਂ


ਟੀਮ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਕੋਲ ਹੈਲਥ ਕਾਰਡ ਤੱਕ ਨਹੀਂ ਹੈ। ਸਾਊਦੀ ਅਰਬ ਵਿੱਚ ਗੰਦੇ ਮਾਹੌਲ ਕਾਰਨ ਕਿਸੇ ਰੈਸਟੋਰੈਂਟ ਦੇ ਬੰਦ ਹੋਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਇਲਾਵਾ ਜੇਦਾਹ ਦਾ ਇੱਕ ਹੋਰ ਰੈਸਟੋਰੈਂਟ 4 ਮਹੀਨੇ ਪਹਿਲਾਂ ਬੰਦ ਹੋ ਗਿਆ ਸੀ।


ਇਹ ਵੀ ਪੜ੍ਹੋ: Delhi-NCR Weather Forecast: ਕੱਲ੍ਹ ਤੋਂ ਦਿੱਲੀ-NCR 'ਚ ਵਧੇਗੀ ਗਰਮੀ, 'ਲੂ' ਕਰਕੇ ਯੈਲੋ ਅਲਰਟ ਜਾਰੀ