ਨਵੀਂ ਦਿੱਲੀ : ਦੁਨੀਆ 'ਚ ਅਮੀਰੀ ਤੇ ਗ਼ਰੀਬੀ ਦੇ ਪਾੜੇ ਉਜਾਗਰ ਕਰਨ ਵਾਲੀ ਇਕ ਰਿਪੋਰਟ ਦੇ ਮੁਤਾਬਕ ਸਿਰਫ਼ 1 ਫ਼ੀਸਦੀ ਧਨਾਢਾਂ ਕੋਲ ਦੁਨੀਆਂ ਦੀ ਅੱਧੀ ਦੌਲਤ ਹੈ। ਸਟੱਡੀ 'ਚ ਇਹ ਦੱਸਿਆ ਗਿਆ ਹੈ ਕਿ ਕਿਵੇਂ 2008 'ਚ ਮੰਦੀ ਤੋਂ ਬਾਅਦ ਦੁਨੀਆਂ ਦੇ ਵੱਡੇ ਅਮੀਰਾਂ ਨੂੰ ਫ਼ਾਇਦਾ ਹੋਇਆ ਹੈ ਤੇ ਦੁਨੀਆ 'ਚ ਮੌਜੂਦ ਕੁੱਲ ਦੌਲਤ 'ਚ ਉਨ੍ਹਾਂ ਦੀ ਹਿੱਸੇਦਾਰੀ 42.5 ਫ਼ੀਸਦੀ ਤੋਂ ਵਧ ਕੇ 50.1 ਫ਼ੀਸਦੀ ਹੋ ਗਈ ਹੈ।
ਕ੍ਰੈਡਿਅ ਸਈਸ ਗਲੋਬਲ ਵੈਲਥ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਅਮੀਰ 1 ਫ਼ੀਸਦੀ ਲੋਕਾਂ ਕੋਲ 106 ਟਿ੫ਲੀਅਨ ਬ੍ਰੀਟਿਸ਼ ਪੌਂਡ ਦੀ ਸੰਪਤੀ ਹੈ। ਭਾਵ ਅਮਰੀਕਾ ਦੀ ਅਰਥ ਵਿਵਸਥਾ ਦਾ ਕਰੀਬ ਅੱਠ ਗੁਣਾ। 10 ਫ਼ੀਸਦੀ ਦੌਲਤਮੰਦ ਲੋਕਾਂ ਕੋਲ ਦੁਨੀਆ ਦੀ 87.8 ਫ਼ੀਸਦੀ ਸੰਪਤੀ ਹੈ।
ਰਿਪੋਰਟ ਮੁਤਾਬਕ ਅਸਮਾਨਤਾ 'ਚ ਆ ਰਹੀ ਗਿਰਾਵਟ ਪ੍ਰਵਿਤਰੀ 2008 'ਚ ਬਦਲੀ ਤੇ ਇਸ ਤੋਂ ਬਾਅਦ ਤੋਂ ਹਰ ਸਾਲ ਵਧਦੀ ਗਈ। ਇਸ ਅਸਮਾਨਤਾ ਦਾ ਨਤੀਜਾ ਹੈ ਕਿ ਦੁਨੀਆ 'ਚ ਕਰੋੜਪਤੀਆਂ ਦੀ ਗਿਣਤੀ 'ਚ ਵਾਧਾ ਤੇਜੀ ਨਾਲ ਹੋ ਰਿਹਾ ਹੈ। 2000 ਤੋਂ ਬਾਅਦ ਦੁਨੀਆ ਦੀ ਅੱਧੀ ਗ਼ਰੀਬ ਆਬਾਦੀ ਕੋਲ ਸਿਰਫ਼ 2.7 ਫ਼ੀਸਦੀ ਸੰਪਤੀ ਹੈ, ਜੋਕਿ 2010 ਤੋਂ ਬਾਅਦ ਪਿਛਲੇੇ ਸਾਲ ਤੇਜੀ ਨਾਲ ਵਧਿਆ ਤੇ 280 ਟਿ੫ਲੀਅਨ ਡਾਲਰ ਹੋ ਗਿਆ।