ਸਪੇਸ ਐਸਪਲੋਰੇਸ਼ਨ ਟੈਕਨਾਲੋਜੀ ਕੰਪਨੀ, space X ਨੇ ਆਪਣਾ ਸਾਲ 2017 ਦਾ ਆਖਰੀ ਲੌਂਚ ਕੀਤਾ। ਇਸ ਲੌਂਚ ਵਿੱਚ ਵਰਤੇ ਜਾਣ ਵਾਲੇ ਰਾਕੇਟ ਨੂੰ ਪਹਿਲਾਂ ਵੀ ਵਰਤਿਆ ਜਾ ਚੁੱਕਾ ਹੈ। ਇਸ ਰਾਕੇਟ ਨੇ ਇੱਕੋ ਵਾਰ 10 ਉਪ ਗ੍ਰਹਿ ਨੂੰ ਪੁਲਾੜ ਵਿੱਚ ਸਹੀ ਸਲਾਮਤ ਭੇਜਿਆ। ਜਦੋਂ ਯੂਐਸ ਦੇ ਕੈਲੀਫੋਰਨੀਆ ਤੋਂ ਇਸ ਲਾਂਚ ਦੇ ਦ੍ਰਿਸ਼ ਨੂੰ ਅਸਮਾਨ ਵਿੱਚ ਦਿਖਾਇਆ ਤਾਂ ਲੋਕਾਂ ਦਾ ਸਾਹ ਰੁਕ ਗਏ। ਕਈ ਕਿਲੋਮੀਟਰ ਤੱਕ ਦਿਖਣ ਵਾਲਾ ਇਹ ਦ੍ਰਿਸ਼ ਦੇਖਣ ਵਾਲੇ ਲੋਕਾਂ ਦੇ ਟੀਵੀ ਸਟੇਸ਼ਨਾਂ ਤੋਂ ਫੋਨ ਤੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਲੋਕਾਂ ਵਿੱਚ ਦਹਿਸ਼ਤ ਫੈਲ ਗਈ ਕਿ ਇਹ ਕੋਈ ਹਮਲਾ ਤਾਂ ਨਹੀਂ ਹੋ ਗਿਆ ਜਾਂ ਕੋਈ ਏਲੀਅਨ ਤਾਂ ਨਹੀਂ। ਫਾਇਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਰਾਕੇਟ ਲਾਂਚ ਸੀ। ਫਿਰ ਲੋਕਾਂ ਦੇ ਸਾਹਾਂ ਵਿੱਚ ਸਾਹ ਮੁੜੇ। ਬਹੁਤ ਸਾਰੇ ਸਥਾਨਾਂ 'ਤੇ ਟਰੈਫਿਕ ਪੂਰੀ ਤਰ੍ਹਾਂ ਜਾਮ ਹੋ ਗਿਆ ਕਿਉਂਕਿ ਲੋਕਾਂ ਨੇ ਗੱਡੀਆਂ ਨੂੰ ਬੰਦ ਕਰ ਦਿੱਤਾ ਤੇ ਫੋਟੋਆਂ ਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ।