ਮਾਸਕੋ: ਰੂਸ (Russia) ਵਿਚ ਕੋਰੋਨਾ ਸੰਕਰਮਣ ਵਿਰੁੱਧ ‘ਐਪੀਵੈਕਕੋਰੋਨਾ’ (Epivaccorona vaccine)  ਵੈਕਸਿਨ ਦੇ ਪੋਸਟ-ਰਜਿਸਟ੍ਰੇਸ਼ਨ ਟ੍ਰਾਇਲ ਸ਼ੁਰੂ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਪਭੋਗਤਾ ਸੁਰੱਖਿਆ ਅਤੇ ਭਲਾਈ ਮਾਮਲਿਆਂ ਲਈ ਰਸ਼ੀਅਨ ਫੈਡਰਲ ਸਰਵਿਸ ਦੀ ਮੁਖੀ ਅੰਨਾ ਪੋਪੋਵਾ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।


ਰੂਸ ਅਗਸਤ ਵਿੱਚ ਕੋਰੋਨਾ ਵੈਕਸਿਨ (Corona Vaccine) ਲਈ ਰੈਗੂਲੇਟਰੀ ਪ੍ਰਵਾਨਗੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ, ਜਦੋਂ ‘ਸਪੁਟਨਿਕ-ਵੀ’ (Sputnik V Vaccine) ਟੀਕਾ ਵੱਡੇ ਪੱਧਰ ‘ਤੇ ਕਲੀਨਿਕਲ ਟ੍ਰਾਇਲ ਲਈ ਅਧਿਕਾਰਤ ਤੌਰ ‘ਤੇ ਰਜਿਸਟਰ ਕੀਤਾ ਗਿਆ ਸੀ। ਹੁਣ 'ਐਪੀਵੈਕਕੋਰੋਨਾ' ਵੈਕਸਿਨ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਵਾਲੀ ਦੂਜੀ ਰੂਸੀ ਵਾਕਸਿਨ ਬਣ ਗਈ ਹੈ, ਜੋ ਵੈਕਟਰ ਸਟੇਟ ਰਿਸਰਚ ਸੈਂਟਰ ਆਫ਼ ਬਾਇਰੋਲੋਜੀ ਐਂਡ ਬਾਇਓਟੇਕਨੋਲੋਜੀ ਵਲੋਂ ਵਿਕਸਤ ਕੀਤੀ ਗਈ ਹੈ।

ਬ੍ਰਿਟੇਨ ਵਿਚ ਕੋਰੋਨਾ ਫਰੰਟਲਾਈਨ 'ਤੇ ਕੰਮ ਕਰ ਰਹੇ ਦਾੜ੍ਹੀ ਵਾਲੇ ਡਾਕਟਰਾਂ ਲਈ ਕੀਤਾ ਗਿਆ ‘ਸਿੰਘ ਥੱਥਾ’ ਪ੍ਰੀਖਣ

ਕੋਵਿਡ -19 ਖੋਜ ਨੂੰ ਸਮਰਪਿਤ ਇੱਕ ਆਨਲਾਈਨ ਪ੍ਰੋਗਰਾਮ ਵਿਚ ਪੋਪੋਵਾ ਨੇ ਕਿਹਾ, “ਅਸੀਂ ਸਿਰਫ ਟੀਕਾਕਰਣ ਰਾਹੀਂ ਕੋਵਿਡ -19 ਦੇ ਪ੍ਰਸਾਰ ਨੂੰ ਰੋਕ ਸਕਦੇ ਹਾਂ। ਵਿਸ਼ਵ ਵਿਚ ਵਿਕਾਸ ਦੇ ਉੱਚ ਪੱਧਰਾਂ 'ਤੇ ਟੀਕੇ ਹੈ। ਉਨ੍ਹਾਂ ਕਿਹਾ ਕਿ ਰੂਸ ਲਗਾਤਾਰ ਟੀਕੇ ਦਾ ਵਿਕਾਸ ਕਰਨਾ ਜਾਰੀ ਰੱਖ ਰਿਹਾ ਹੈ।“

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਟੀਕਾ 14 ਅਕਤੂਬਰ ਨੂੰ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰੂਸ ਦੇ ਉਪ ਪ੍ਰਧਾਨਮੰਤਰੀ ਟੈਟਿਆਨਾ ਗੋਲਿਕੋਵਾ ਨੇ ਕਿਹਾ ਕਿ ਉਸਨੇ ਖੁਦ ਐਪੀਵੈਕਕੋਰੋਨਾ ਟੀਕੇ ਦੀ ਜਾਂਚ ਕੀਤੀ ਸੀ ਅਤੇ ਉਨ੍ਹਾਂ ਨੂੰ ਕੋਈ ਮਾੜੇ ਪ੍ਰਭਾਵਾਂ ਦਾ ਅਨੁਭਵ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਸੀ, "ਵੈਕਟਰ ਸੈਂਟਰ ਰੂਸ ਦੇ ਵੱਖ ਵੱਖ ਖੇਤਰਾਂ ਵਿੱਚ ਰਜਿਸਟਰੀ ਹੋਣ ਤੋਂ ਬਾਅਦ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਰਿਹਾ ਹੈ, ਜਿਸ ਵਿੱਚ 40,000 ਵਾਲੰਟੀਅਰ ਸ਼ਾਮਲ ਹੋਣਗੇ।"

ਜਦੋਂ ਇੱਕ ਗੋਰੇ ਕਰਕੇ ਮੁਸਲਿਮ ਮਹਿਲਾ ਨੂੰ ਫਲਾਈਟ ਤੋਂ ਉਤਾਰਣ ਮਗਰੋਂ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904