ਨਵੀਂ ਦਿੱਲੀ: ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਡਾਕਟਰ ਸਭ ਤੋਂ ਮਹਾਨ ਯੋਧੇ ਮੰਨੇ ਜਾ ਰਹੇ ਹਨ। ਉਧਰ ਯੁਨਾਈਟਡ ਕਿੰਗਡਮ ਵਿੱਚ ਸਿੱਖ ਭਾਈਚਾਰੇ ਦੇ ਕੁਝ ਡਾਕਟਰਾਂ ਨੂੰ ਦਾੜ੍ਹੀ ਕਾਰਨ ਜਨਰਲ ਸ਼ਿਫਟ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਇਸਦੀ ਕਾਫ਼ੀ ਚਰਚਾ ਹੋਈ। ਇਸ ਦੇ ਨਾਲ ਹੀ ਬ੍ਰਿਟੇਨ ‘ਚ ਇੱਕ ਖੋਜ ਟੀਮ ਕੋਰੋਨਾ ਪੀਰੀਅਡ ਦੌਰਾਨ ਡਾਕਟਰਾਂ ਨੂੰ ਬਚਾਉਣ ਲਈ 'ਸਿੰਘ ਥੱਥਾ' ‘ਤੇ ਪ੍ਰੀਖਣ ਕਰ ਰਹੀ ਹੈ।
ਦਰਅਸਲ, ਯੂਨਾਈਟਿਡ ਕਿੰਗਡਮ ਵਿਚ ਸਿੱਖ ਕੌਮ ਦੇ ਕੁਝ ਡਾਕਟਰ ਜੋ ਕੋਰੋਨਾ ਦੌਰਾਨ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸੀ ਉਨ੍ਹਾਂ ਨੂੰ ਜਨਰਲ ਸ਼ਿਫਟ ਤੋਂ ਹਟਾ ਦਿੱਤਾ ਗਿਆ। ਇਸ ਪਿੱਛੇ ਦਾ ਕਾਰਨ ਉਸ ਦੀ ਦਾੜ੍ਹੀ ਦੱਸੀ ਗਈ।
ਜਦੋਂ ਇੱਕ ਗੋਰੇ ਕਰਕੇ ਮੁਸਲਿਮ ਮਹਿਲਾ ਨੂੰ ਫਲਾਈਟ ਤੋਂ ਉਤਾਰਣ ਮਗਰੋਂ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਯੂਕੇ ਦੀ ਸਿੱਖ ਡਾਕਟਰ ਐਸੋਸੀਏਸ਼ਨ ਨੇ ਕਿਹਾ ਕਿ ਕੋਰੋਨਾ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੈ। ਉਧਰ ਸਿੱਖ ਦਾੜ੍ਹੀ ਕਾਰਨ ਮੂੰਹ ਨੂੰ ਸਹੀ ਤਰ੍ਹਾਂ ਢੱਕ ਨਹੀਂ ਸਕਦੇ ਸੀ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਦਾੜ੍ਹੀ ਕੱਟਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਸਿੱਖਾਂ ਨੇ ਧਰਮ ਨਾਲ ਜੁੜੇ ਮਾਮਲੇ ਕਾਰਨ ਦਾੜ੍ਹੀ ਹਟਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਦੇ ਨਾਲ ਹੀ ਬ੍ਰਿਟੇਨ ਦੀ ਖੋਜ ਟੀਮ ਨੇ ਦਾੜ੍ਹੀ ਵਾਲੇ ਡਾਕਟਰਾਂ ਦੀ ਸਮੱਸਿਆ ਦਾ ਹੱਲ ਲੱਭਣ ਲਈ ‘ਸਿੰਘ ਥੱਥਾ’ ਦੀ ਜਾਂਚ ਸ਼ੁਰੂ ਕੀਤੀ ਹੈ। ਦਰਅਸਲ, ਸਿੱਖ ਭਾਈਚਾਰੇ ਦੇ ਲੋਕ ਆਪਣੀ ਦਾੜ੍ਹੀ ਢੱਕਣ ਲਈ ਲੰਬੇ ਸਮੇਂ ਤੋਂ 'ਸਿੰਘ ਥੱਥਾ' ਦੀ ਵਰਤੋਂ ਕਰ ਰਹੇ ਹਨ।
ਦੱਸ ਦੇਈਏ ਕਿ ਯੂਨਾਈਟਿਡ ਕਿੰਗਡਮ ਦੁਨੀਆ ਵਿਚ ਕੋਰੋਨਾ ਇਨਫੈਕਸ਼ਨ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ। ਹੁਣ ਤੱਕ 13 ਲੱਖ 90 ਹਜ਼ਾਰ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ ਹੁਣ ਤੱਕ 52 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬ੍ਰਿਕਸ ਸੰਮੇਲਨ ‘ਚ ਚੀਨੀ ਰਾਸ਼ਟਰਪਤੀ ਨੇ ਕੀਤਾ ਬਿਆਨ, ਦੱਖਣੀ ਅਫਰੀਕਾ ਤੇ ਭਾਰਤ ਨਾਲ ਸਹਿਯੋਗ ‘ਤੇ ਜਤਾਈ ਸਹਿਮਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਬ੍ਰਿਟੇਨ ਵਿਚ ਕੋਰੋਨਾ ਫਰੰਟਲਾਈਨ 'ਤੇ ਕੰਮ ਕਰ ਰਹੇ ਦਾੜ੍ਹੀ ਵਾਲੇ ਡਾਕਟਰਾਂ ਲਈ ਕੀਤਾ ਗਿਆ ‘ਸਿੰਘ ਥੱਥਾ’ ਪ੍ਰੀਖਣ
ਏਬੀਪੀ ਸਾਂਝਾ
Updated at:
18 Nov 2020 06:34 AM (IST)
ਯੁਨਾਈਟਡ ਕਿੰਗਡਮ ਵਿੱਚ ਸਿੱਖ ਭਾਈਚਾਰੇ ਦੇ ਕੁਝ ਡਾਕਟਰਾਂ ਨੂੰ ਦਾੜ੍ਹੀ ਕਰਕੇ ਜਨਰਲ ਸ਼ਿਫਟ ਤੋਂ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ‘ਤੇ ਕਾਫ਼ੀ ਚਰਚਾ ਹੋਈ। ਇਸ ਦੇ ਨਾਲ ਹੀ ਬ੍ਰਿਟੇਨ ਵਿਚ ਇੱਕ ਖੋਜ ਟੀਮ ਕੋਰੋਨਾ ਪੀਰੀਅਡ ਦੌਰਾਨ ਡਾਕਟਰਾਂ ਨੂੰ ਬਚਾਉਣ ਲਈ 'ਸਿੰਘ ਥੱਥਾ' 'ਤੇ ਟੈਸਟ ਕਰਵਾ ਰਹੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -